ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੰਡੀਆਂ ਵਿੱਚ ਆੜ੍ਹਤੀਆਂ ਤੇ ਮਜ਼ਦੂਰਾਂ ਦੀ ਹੜਤਾਲ ਜਾਰੀ

07:32 AM Oct 04, 2024 IST
ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ’ਚ ਕੰਬਾਇਨ ਨਾਲ ਝੋਨਾ ਵੱਢਦੇ ਹੋਏ ਕਿਸਾਨ।

ਜੋਗਿੰਦਰ ਸਿੰਘ ਮਾਨ
ਮਾਨਸਾ, 3 ਅਕਤੂਬਰ
ਮਾਲਵਾ ਖੇਤਰ ਵਿੱਚ ਝੋਨੇ ਦੀ ਵਾਢੀ ਦਾ ਕੰਮ ਜ਼ੋਰ ਫੜ ਗਿਆ ਹੈ ਪਰ ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਦੇ ਬੂਹੇ ਅਜੇ ਵੀ ਅੰਨਦਾਤਾ ਲਈ ਨਹੀਂ ਖੁੱਲ੍ਹ ਸਕੇ। ਸਰਕਾਰੀ ਖਰੀਦ ਸ਼ੁਰੂ ਹੋਣ ਦੇ ਤਿੰਨ ਦਿਨਾਂ ਬਾਅਦ ਵੀ ਮਾਲਵਾ ਖੇਤਰ ਦੀ ਕਿਸੇ ਮੰਡੀ ਅਤੇ ਖਰੀਦ ਕੇਂਦਰ ਵਿੱਚ ਬੋਲੀ ਦਾ ਪ੍ਰਬੰਧ ਨਹੀਂ ਹੋ ਸਕਿਆ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਹਰ ਰੋਜ਼ ਸਥਾਨਕ ਪੱਧਰ ’ਤੇ ਆੜ੍ਹਤੀਆਂ ਅਤੇ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਕਰਨ ਲੱਗੇ ਹਨ। ਮਾਲਵਾ ਖੇਤਰ ਵਿੱਚ ਝੋਨੇ ਦੀ ਵਾਢੀ ਦਾ ਕਾਰਜ ਆਰੰਭ ਹੋ ਗਿਆ ਹੈ। ਕਿਸਾਨ ਅਜੇ ਝੋਨੇ ਨੂੰ ਘਰਾਂ ਵਿੱਚ ਸਟੋਰ ਕਰ ਰਹੇ ਹਨ ਪਰ ਜਦੋਂ ਅੰਨਦਾਤਾ ਦਾ ਸਬਰ ਟੁੱਟ ਗਿਆ ਤਾਂ ਮੰਡੀਆਂ ਵਿੱਚ ਛੇਤੀ ਹੀ ਝੋਨੇ ਦੇ ਅੰਬਾਰ ਲੱਗ ਜਾਣੇ ਹਨ, ਜੋ ਸਰਕਾਰ ਲਈ ਵੱਡੀ ਸਿਰਦਰਦੀ ਸਹੇੜ ਸਕਦੇ ਹਨ। ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਅੱਜ ਬਰਨਾਲਾ ਜ਼ਿਲ੍ਹੇ ਦੇ ਇੱਕ ਆੜ੍ਹਤੀਏ ਦੀ ਦੁਕਾਨ ’ਤੇ ਇੱਕ ਕਿਸਾਨ ਝੋਨਾ ਸੁੱਟ ਗਿਆ, ਜੋ ਵੱਧ ਨਮੀ ਵਾਲਾ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਉਸ ’ਤੇ ਕਾਰਵਾਈ ਕਰਨ ਲਈ ਚਾਰਾਜੋਈ ਆਰੰਭ ਕਰ ਦਿੱਤੀ ਹੈ, ਜਿਸ ਦਾ ਉਹ ਰਾਜ ਪੱਧਰ ’ਤੇ ਵਿਰੋਧ ਕਰਨਗੇ।

Advertisement

ਨਰਮਾ ਅਤੇ ਬਾਸਮਤੀ ਖਰੀਦਣ ਲਈ ਰਾਜ਼ੀ ਹੋਏ ਆੜ੍ਹਤੀ

ਮਾਨਸਾ: ਪੰਜਾਬ ਵਿਚ ਆੜ੍ਹਤੀਆਂ ਦੀ ਝੋਨੇ ਸਮੇਤ ਹੋਰ ਫ਼ਸਲਾਂ ਨੂੰ ਅਨਾਜ ਮੰਡੀਆਂ ਵਿਚ ਖਰੀਦਣ ਦੇ ਚੱਲ ਰਹੇ ਬਾਈਕਾਟ ਦੇ ਮਾਮਲੇ ਸਬੰਧੀ ਅੱਜ ਦੇਰ ਸ਼ਾਮ ਪੰਜਾਬ ਸਰਕਾਰ ਨਾਲ ਹੋਈ ਗੱਲਬਾਤ ਤੋਂ ਬਾਅਦ ਆੜ੍ਹਤੀਆਂ ਨੇ ਭਲ ਕੇ 4 ਅਕਤੂਬਰ ਤੋਂ ਨਰਮੇ ਅਤੇ ਬਾਸਮਤੀ ਨੂੰ ਖਰੀਦਣ ਦਾ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਫੈਡਰੇਸ਼ਨ ਆਫ਼ ਆੜਤੀਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੈ ਕੁਮਾਰ ਕਾਲੜਾ ਦੀ ਅੱਜ ਦੇਰ ਸ਼ਾਮ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਅਨੁਰਾਗ ਵਰਮਾ ਨਾਲ ਹੋਈ ਇੱਕ ਵਿਸ਼ੇਸ਼ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ।

Advertisement
Advertisement