ਸੀਵਰੇਜ ਬੋਰਡ ਦੇ ਠੇਕਾ ਆਧਾਰਤ ਕਾਮਿਆਂ ਵੱਲੋਂ ਹੜਤਾਲ ਜਾਰੀ
10:46 AM Oct 19, 2024 IST
Advertisement
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਠੇਕਾ ਆਧਾਰਿਤ ਕਾਮਿਆਂ ਵੱਲੋਂ ਸੀਵਰੇਜ ਸਿਸਟਮ ਬੰਦ ਕਰ ਕੇ ਸ਼ੁਰੂ ਕੀਤੀ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ। ਤੀਜੇ ਦਿਨ ਇੱਥੇ ਵਿਭਾਗ ਦੇ ਦਫ਼ਤਰ ਅੱਗੇ ਕਾਮਿਆਂ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਚਮਕੌਰ ਸਿੰਘ ਮਹਿਲਾਂ, ਸ਼ੇਰ ਸਿੰਘ ਖੰਨਾ ਅਤੇ ਸੀਤਾ ਰਾਮ ਬਾਲਦ ਕਲਾਂ ਨੇ ਕਿਹਾ ਕਿ ਮੁੱਖ ਇੰਜਨੀਅਰ (ਪੂਰਬ) ਪਟਿਆਲਾ ਨਾਲ ਹੋਈ ਮੀਟਿੰਗ ਵਿੱਚ ਪ੍ਰਵਾਨ ਕੀਤੀਆਂ ਮੰਗਾਂ ਨੂੰ ਜਾਣ ਬੁੱਝ ਕੇ ਲਾਗੂ ਨਹੀਂ ਕੀਤਾ ਗਿਆ ਜਦਕਿ ਹੋਏ ਫੈਸਲੇ ਨੂੰ ਸਮਾਂਬੱਧ ਕੀਤਾ ਗਿਆ ਸੀ। ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਠੇਕਾ ਆਧਾਰਤ ਕਾਮਿਆਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਹਰਪਾਲ ਸਿੰਘ ਝਨੇੜੀ, ਰਾਮ ਮੇਹਰ, ਜਸਵੀਰ ਸਿੰਘ, ਸੋਨੂ, ਜਗਸੀਰ ਸਿੰਘ ਅਤੇ ਕਰਮਜੀਤ ਸਿੰਘ ਹਾਜ਼ਰ ਸਨ।
Advertisement
Advertisement
Advertisement