For the best experience, open
https://m.punjabitribuneonline.com
on your mobile browser.
Advertisement

ਵੈਸ਼ਨੋ ਦੇਵੀ ਰੋਪਵੇਅ ਪ੍ਰਾਜੈਕਟ ਖ਼ਿਲਾਫ਼ ਹੜਤਾਲ ਦੂਜੇ ਦਿਨ ਵੀ ਜਾਰੀ

09:10 AM Nov 24, 2024 IST
ਵੈਸ਼ਨੋ ਦੇਵੀ ਰੋਪਵੇਅ ਪ੍ਰਾਜੈਕਟ ਖ਼ਿਲਾਫ਼ ਹੜਤਾਲ ਦੂਜੇ ਦਿਨ ਵੀ ਜਾਰੀ
Advertisement

ਜੰਮੂ, 23 ਨਵੰਬਰ
ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਤ੍ਰਿਕੁਟਾ ਦੀਆਂ ਪਹਾੜੀਆਂ ’ਤੇ ਸਥਿਤ ਵੈਸ਼ਨੋ ਦੇਵੀ ਮੰਦਰ ਤੱਕ ਤਜਵੀਜ਼ ਕੀਤੇ ਰੋਪਵੇਅ ਪ੍ਰਾਜੈਕਟ ਖ਼ਿਲਾਫ਼ 72 ਘੰਟੇ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ, ਜਿਸ ਕਾਰਨ ਸੈਂਕੜੇ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਦੁਕਾਨਦਾਰਾਂ ਅਤੇ ਖੱਚਰ ਤੇ ਪਾਲਕੀ ਮਾਲਕਾਂ ਨੇ ਬੀਤੇ ਦਿਨ ਹੜਤਾਲ ਸ਼ੁਰੂ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਰੋਪਵੇਅ ਪ੍ਰਾਜਕੈਟ ਕਾਰਨ ਉਹ ਬੇਰੁਜ਼ਗਾਰ ਹੋ ਜਾਣਗੇ। ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਹਾਲ ਹੀ ਵਿੱਚ ਤਾਰਾਕੋਟ ਮਾਰਗ ਤੋਂ ਸਾਂਝੀ ਛੱਤ ਵਿਚਾਲੇ 250 ਕਰੋੜ ਰੁਪਏ ਨਾਲ ਬਣਨ ਵਾਲੇ ਯਾਤਰੀ ਰੋਪਵੇਅ ਪ੍ਰਾਜੈਕਟ ’ਤੇ ਅਮਲ ਕਰਨ ਦਾ ਫ਼ੈਸਲਾ ਕੀਤਾ, ਜੋ ਮੰਦਰ ਤੱਕ 12 ਕਿਲੋਮੀਟਰ ਦਾ ਟਰੈਕ ਹੈ। ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੇ ਵਿਰੋਧ ਕਾਰਨ ਇਹ ਪ੍ਰਾਜੈਕਟ ਮੁਲਤਵੀ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਤੀਰਥ ਯਾਤਰੀਆਂ ਲਈ ਆਧਾਰ ਕੈਂਪ ਕਟੜਾ ਸ਼ਹਿਰ ’ਚ ਦੁਕਾਨਾਂ ਤੇ ਵਪਾਰਕ ਅਦਾਰੇ ਖੁੱਲ੍ਹੇ ਰਹੇ ਪਰ ਯਾਤਰੀ ਮਾਰਗ ਦੇ ਦੋਵੇਂ ਪਾਸੇ ਬਣੀਆਂ ਦੁਕਾਨਾਂ ਦੂਜੇ ਦਿਨ ਵੀ ਬੰਦ ਰਹੀਆਂ। ਖੱਚਰ ਤੇ ਪਾਲਕੀ ਮਾਲਕਾਂ ਨੇ ਵੀ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ, ਜਿਸ ਕਾਰਨ ਕਈ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਜ਼ਾਹਰਾਕਾਰੀ ਕਟੜਾ ਕਸਬੇ ਦੇ ਸ਼ਾਲੀਮਾਰ ਪਾਰਕ ’ਚ ਇਕੱਠੇ ਹੋਏ ਅਤੇ ਸ਼ਾਂਤੀਪੂਰਨ ਢੰਗ ਨਾਲ ਧਰਨਾ ਦਿੱਤਾ ਤੇ ਬੋਰਡ ਦੇ ਫ਼ੈਸਲੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। -ਪੀਟੀਆਈ

Advertisement

Advertisement
Advertisement
Author Image

Advertisement