ਬਾਇਓ ਫਿਊਲ ਫੈਕਟਰੀ ਦੀ ਪਰਾਲੀ ਨੂੰ ਅੱਗ ਲਗਾਈ
08:22 AM Nov 23, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 22 ਨਵੰਬਰ
ਘੜਿਆਲਾ ਪਿੰਡ ਵਿੱਚ ਲਗਾਈ ਇਕ ਬਾਇਓ ਫਿਊਲ ਫੈਕਟਰੀ ਵੱਲੋਂ ਕੱਚਾ ਕੋਲਾ ਤਿਆਰ ਕਰਨ ਲਈ ਡੰਪ ਕੀਤੀ 13,000 ਟਨ ਪਰਾਲੀ ਨੂੰ ਅੱਗ ਲਗਾ ਦਿੱਤੀ ਗਈ|
ਪੱਟੀ ਸਦਰ ਦੀ ਪੁਲੀਸ ਨੇ ਫੈਕਟਰੀ ਦੇ ਮਾਲਕ ਨਵਦੀਪ ਸਿੰਘ ਵਾਸੀ ਘੜਿਆਲਾ ਵਲੋਂ ਇਸ ਸਬੰਧੀ ਕੀਤੀ ਸ਼ਿਕਾਇਤ ’ਤੇ ਨੇੜੇ ਦੇ ਪਿੰਡ ਵਰਨਾਲਾ ਦੇ ਵਾਸੀ ਬਲਜੀਤ ਸਿੰਘ ਖਿਲਾਫ਼ ਬੀ ਐਨ ਐਫ਼ ਦੀ ਦਫ਼ਾ 223 (ਬੀ), 324 (5), 326 (ਐਫ਼) ਅਧੀਨ ਕੇਸ ਦਰਜ ਕੀਤਾ ਹੈ|
ਨਵਦੀਪ ਸਿੰਘ ਨੇ ਠੇਕੇ ’ਤੇ ਜ਼ਮੀਨ ਲੈ ਕੇ ਉਸ ਵਿੱਚ ਪਰਾਲੀ ਡੰਪ ਕੀਤੀ ਹੋਈ ਸੀ ਜਿਸ ਨੂੰ ਬਲਜੀਤ ਸਿੰਘ ਨੇ ਬੀਤੇ ਕੱਲ੍ਹ ਅੱਗ ਲਗਾ ਦਿੱਤੀ|
Advertisement
Advertisement
Advertisement