ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰੈਕਟਰ-ਟਰਾਲੀ ’ਚ ਲੱਦੀ ਪਰਾਲੀ ਨੂੰ ਅੱਗ ਲੱਗੀ

07:22 AM May 13, 2024 IST

ਪੱਤਰ ਪ੍ਰੇਰਕ
ਧਾਰੀਵਾਲ, 12 ਮਈ
ਇਥੇ ਡੱਡਵਾਂ ਰੋਡ ਧਾਰੀਵਾਲ ’ਤੇ ਅੱਜ ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ ਬਿਜਲੀ ਸਪਲਾਈ ਦੀ ਕੇਬਲ ਦੇ ਜੋੜ ਨਾਲ ਟਕਰਾ ਗਈ ਅਤੇ ਚੰਗਿਆੜੇ ਨਿਕਲਣ ਕਾਰਨ ਟਰਾਲੀ ਵਿੱਚ ਲੱਦੀ ਪਰਾਲੀ ਨੂੰ ਅੱਗ ਲੱਗ ਗਈ। ਹਾਲਾਂਕਿ ਆਸ ਪਾਸ ਦੇ ਦੁਕਾਨਦਾਰਾਂ, ਲੋਕਾਂ ਅਤੇ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਕਾਫ਼ੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾ ਕੇ ਵੱਡਾ ਹਾਦਸਾ ਹੋਣੋਂ ਬਚਾਅ ਲਿਆ। ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਵਾਸੀ ਹਯਾਤ ਨਗਰ ਜੋ ਕਿ ਕੁੱਝ ਗੱਜਰਾਂ ਨਾਲ ਆਪਣੇ ਟਰੈਕਟਰ-ਟਰਾਲੀ ਵਿੱਚ ਪਰਾਲੀ ਲੱਦ ਕੇ ਪਿੰਡ ਸੰਘਰ ਤੋਂ ਹਯਾਤ ਨਗਰ ਵੱਲ ਡੱਡਵਾਂ ਰੋਡ ਧਾਰੀਵਾਲ ਵਿੱਚ ਡੀਏਵੀ ਸਕੂਲ ਦੇ ਸਾਹਮਣੇ ਪਹੁੰਚਿਆ ਤਾਂ ਟਰਾਲੀ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ ਅਤੇ ਚੰਗਿਆੜੇ ਨਿਕਲਣ ਕਾਰਨ ਪਰਾਲੀ ਨੂੰ ਅੱਗ ਲੱਗ ਗਈ। ਇਸ ਦੌਰਾਨ ਡਰਾਈਵਰ ਨੇ ਟਰੈਕਟਰ ਨੂੰ ਟਰਾਲੀ ਤੋਂ ਵੱਖ ਕਰ ਦਿੱਤਾ। ਮੌਕੇ ਤੋਂ ਸੂਚਨਾ ਦਿੱਤੇ ਜਾਣ ਮਗਰੋਂ ਪਹੁੰਚ ਫਾਇਰ ਬ੍ਰਿਗੇਡ ਨੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ।

Advertisement

Advertisement