For the best experience, open
https://m.punjabitribuneonline.com
on your mobile browser.
Advertisement

ਚਮਕੀਲਾ ਦੀ ਕਹਾਣੀ ਪੰਜਾਬ ਦੇ ਜੀਵਨ ਵਰਗੀ: ਇਮਤਿਆਜ਼ ਅਲੀ

08:17 AM Apr 28, 2024 IST
ਚਮਕੀਲਾ ਦੀ ਕਹਾਣੀ ਪੰਜਾਬ ਦੇ ਜੀਵਨ ਵਰਗੀ  ਇਮਤਿਆਜ਼ ਅਲੀ
Advertisement

ਨਵੀਂ ਦਿੱਲੀ: ਇਮਤਿਆਜ਼ ਅਲੀ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਸਿਨੇ ਜਗਤ ਵਿੱਚ ਛਾਈ ਹੋਈ ਹੈ। ਇਮਤਿਆਜ਼ ਅਲੀ ਦਾ ਕਹਿਣਾ ਹੈ ਕਿ ਚਮਕੀਲਾ ਦੀ ਕਹਾਣੀ ਪੰਜਾਬ ਦੀ ਕਹਾਣੀ ਵਰਗੀ ਸੀ ਜਿੱਥੇ ਜਸ਼ਨ ਦੇ ਦੌਰ ਚੱਲਦੇ ਸਨ, ਉਥੇ ਪੰਜਾਬ ਵਿੱਚ ਹਿੰਸਾ ਵੀ ਸੀ। ਇਮਤਿਆਜ਼ ਨੇ ਦੱਸਿਆ ਕਿ ਉਸ ਨੇ ਇਹ ਫਿਲਮ ਬਣਾਉਣ ਲਈ ਆਪਣਾ ਢੰਗ ਬਦਲਿਆ ਜਿਸ ਵਿੱਚ ਉਸ ਨੇ ਦਰਸ਼ਕਾਂ ਨਾਲ ਸਿੱਧੇ ਤੌਰ ’ਤੇ ਗੱਲ ਕਰਨ ਲਈ ਨਵਾਂ ਤਰੀਕਾ ਅਪਣਾਇਆ। ਇਸ ਫਿਲਮ ਵਿਚ ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ ਤੇ ਪਰਿਨੀਤੀ ਚੋਪੜਾ ਨੇ ਅਮਰਜੋਤ ਦਾ ਕਿਰਦਾਰ ਨਿਭਾਇਆ ਹੈ ਜਿਨ੍ਹਾਂ ਦੀ ਦਹਿਸ਼ਤਗਰਦੀ ਦੇ ਦੌਰ ਵਿਚ ਹੱਤਿਆ ਕਰ ਦਿੱਤੀ ਗਈ ਸੀ। ਇਸ ਫਿਲਮ ਦਾ ਸੰਗੀਤ ਏ.ਆਰ. ਰਹਿਮਾਨ ਤੇ ਗੀਤਾਂ ਦੇ ਬੋਲ ਇਰਸ਼ਾਦ ਕਾਮਿਲ ਨੇ ਦਿੱਤੇ ਹਨ। ਇਹ ਫਿਲਮ ਨੈਟਫਲਿਕਸ ਗਲੋਬਲ ਦੀਆਂ ਚੋਟੀ ਦੀਆਂ ਪੰਜ ਫਿਲਮਾਂ ਵਿੱਚ ਸ਼ੁਮਾਰ ਹੋ ਗਈ ਹੈ। ਇਮਤਿਆਜ਼ ਅਲੀ ਨੇ ਕਿਹਾ ਕਿ ਫਿਲਮ ਦੀ ਕਹਾਣੀ ਬੇਸ਼ੱਕ ਦੁਖਦਾਈ ਹੈ ਪਰ ਉਸ ਦੌਰ ਵਿੱਚ ਚਮਕੀਲਾ ਨੇ ਆਪਣੇ ਗੀਤਾਂ ਰਾਹੀਂ ਵੱਖਰੀ ਥਾਂ ਬਣਾ ਲਈ ਸੀ। ਅਲੀ ਨੇ ਕਿਹਾ,‘ਇਹ ਫਿਲਮ ਸੱਚੀ ਘਟਨਾ ’ਤੇ ਆਧਾਰਿਤ ਹੈ ਤੇ ਮੈਂ ਫੈਸਲਾ ਕੀਤਾ ਕਿ ਮੈਨੂੰ ਜੋ ਗੱਲਾਂ ਦੱਸੀਆਂ ਗਈਆਂ ਤੇ ਜਿੰਨਾ ਸੰਭਵ ਹੋ ਸਕੇ ਮੈਂ ਉਨ੍ਹਾਂ ਘਟਨਾਵਾਂ ਨਾਲ ਛੇੜਛਾੜ ਨਹੀਂ ਕਰਾਂਗਾ... ਪਰ ਕੁਝ ਮਜਬੂਰੀਆਂ ਸਨ ਜਿਸ ਕਰ ਕੇ ਮੈਂ ਕੁਝ ਬਦਲਾਅ ਕੀਤੇ। ਮੈਂ ਚਮਕੀਲਾ ਦਾ ਅਖਾੜਾ ਦਿਖਾਉਣ ਲਈ ਐਨੀਮੇਸ਼ਨ ਦੀ ਵਰਤੋਂ ਕੀਤੀ ਜਿੱਥੇ ਔਰਤਾਂ ਚਮਕੀਲਾ ਨੂੰ ਸੁਣਨ ਲਈ ਇਕੱਠੀਆਂ ਹੁੰਦੀਆਂ ਸਨ। ਚਮਕੀਲਾ ਦੇ ਸਾਰੇ ਗੀਤ ਪੰਜਾਬੀ ਵਿੱਚ ਹਨ ਤੇ ਮੈਂ ਇਸ ਦਾ ਤਰਜਮਾ ਨਹੀਂ ਕੀਤਾ ਪਰ ਇਸ ਦੇ ਸਬਟਾਈਟਲ ਹਿੰਦੀ ਵਿੱਚ ਦਿੱਤੇ।’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×