For the best experience, open
https://m.punjabitribuneonline.com
on your mobile browser.
Advertisement

ਸ਼ੇਅਰ ਬਾਜ਼ਾਰ ਨੇ ਨਵਾਂ ਰਿਕਾਰਡ ਬਣਾਇਆ

06:45 AM Jul 07, 2023 IST
ਸ਼ੇਅਰ ਬਾਜ਼ਾਰ ਨੇ ਨਵਾਂ ਰਿਕਾਰਡ ਬਣਾਇਆ
Advertisement

ਮੁੰਬਈ: ਆਲਮੀ ਪੱਧਰ ’ਤੇ ਕਮਜ਼ੋਰ ਰੁਝਾਨਾਂ ਦੇ ਉਲਟ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 339.60 ਅੰਕਾਂ ਦੇ ਉਛਾਲ ਨਾਲ ਅੱਜ 65,785.64 ਨੁਕਤਿਆਂ ਦੇ ਰਿਕਾਰਡ ਪੱਧਰ ਨੂੰ ਪੁੱਜ ਗਿਆ। ਉਂਜ ਦਿਨ ਦੇ ਕਾਰੋਬਾਰ ਦੌਰਾਨ ਸੈਂਸੈਕਸ ਨੇ ਇਕ ਵਾਰ 65,832.98 ਨੁਕਤਿਆਂ ਦੀ ਨਵੀਂ ਸਿਖਰ ਨੂੰ ਵੀ ਛੋਹਿਆ। ਉਧਰ ਐੱਨਐੱਸਈ ਦਾ ਨਿਫਟੀ ਵੀ 98.80 ਅੰਕਾਂ ਦੇ ਵਾਧੇ ਨਾਲ 19,497.30 ਦੇ ਨਵੇਂ ਰਿਕਾਰਡ ਪੱਧਰ ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਦੇ ਸ਼ੂਟ ਵਟਣ ਨਾਲ ਸੈਂਸੈਕਸ ਪੈਕ ਵਿਚਲੀਆਂ ਕੰਪਨੀਆਂ ’ਚੋਂ ਮਹਿੰਦਰਾ ਐਂਡ ਮਹਿੰਦਰਾ ਨੇ 5 ਫੀਸਦ ਦਾ ਮੁਨਾਫ਼ਾ ਖੱਟਿਆ। -ਪੀਟੀਆਈ

Advertisement

Advertisement
Tags :
Author Image

joginder kumar

View all posts

Advertisement
Advertisement
×