For the best experience, open
https://m.punjabitribuneonline.com
on your mobile browser.
Advertisement

ਸ਼ੇਅਰ ਬਾਜ਼ਾਰ ਪਹਿਲੀ ਵਾਰ 77000 ਤੋਂ ਪਾਰ

06:25 AM Jun 19, 2024 IST
ਸ਼ੇਅਰ ਬਾਜ਼ਾਰ ਪਹਿਲੀ ਵਾਰ 77000 ਤੋਂ ਪਾਰ
Advertisement

ਮੁੰਬਈ: ਆਲਮੀ ਬਾਜ਼ਾਰਾਂ ਵਿਚ ਮਜ਼ਬੂਤ ਰੁਝਾਨਾਂ ਦਰਮਿਆਨ ਸ਼ੇਅਰ ਬਾਜ਼ਾਰ ਦੇ ਦੋਵੋਂ ਸੂਚਕ ਅੰਕ ਸੈਂਸੈਕਸ ਤੇ ਨਿਫਟੀ ਹੁਣ ਤੱਕ ਦੇ ਸਿਖਰਲੇ ਪੱਧਰ ਨੂੰ ਪੁੱਜ ਗਏ। ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਤੋਂ ਨਵੇਂ ਸਿਰੇ ਤੋਂ ਨਿਵੇਸ਼ ਵਧਣ ਨਾਲ ਸ਼ੇਅਰ ਬਾਜ਼ਾਰ ਨੂੰ ਬਲ ਮਿਲਿਆ ਹੈ। ਅੱਜ ਲਗਾਤਾਰ ਚੌਥੇ ਦਿਨ ਸ਼ੇਅਰ ਬਾਜ਼ਾਰ ਚੜਿ੍ਹਆ। ਸੈਂਸੈਕਸ 308.37 ਨੁਕਤਿਆਂ ਭਾਵ 0.40 ਫੀਸਦ ਵਧ ਕੇ 77,301.14 ਅੰਕੜਿਆਂ ਦੀ ਨਵੀਂ ਸਿਖਰ ’ਤੇ ਬੰਦ ਹੋਇਆ। ਉਂਜ ਕਾਰੋਬਾਰ ਦੌਰਾਨ ਸੈਂਸੈਕਸ ਨੇ ਇਕ ਵਾਰ 374 ਅੰਕਾਂ ਦੇ ਉਛਾਲ ਨਾਲ 77,366.77 ਅੰਕਾਂ ਦੇ ਨਵੇਂ ਸਿਖਰਲੇ ਪੱਧਰ ਨੂੰ ਵੀ ਛੋਹਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 92.30 ਅੰਕਾਂ ਭਾਵ 0.39 ਫੀਸਦ ਵਧ ਕੇ 23,557.90 ਅੰਕਾਂ ਦੇ ਰਿਕਾਰਡ ਪੱਧਰ ’ਤੇ ਬੰਦ ਹੋਇਆ। ਸੈਂਸੈਕਸ ਦੀਆਂ ਕੰਪਨੀਆਂ ਵਿਚੋਂ ਪਾਵਰ ਗਰਿੱਡ, ਆਈਸੀਆਈਸੀਆਈ ਬੈਂਕ, ਵਿਪਰੋ, ਟਾਈਟਨ, ਮਹਿੰਦਰਾ ਐਂਡ ਮਹਿੰਦਰਾ, ਐਕਸਿਸ ਬੈਂਕ, ਐੱਚਡੀਐੱਫਸੀ ਬੈਂਕ, ਇਨਫੋਸਿਸ, ਜੇਐੱਸਡਬਲਿਊ ਸਟੀਲ ਤੇ ਐੱਸਬੀਆਈ ਦੇ ਸ਼ੇਅਰ ਮੁਨਾਫੇ ਵਿਚ ਰਹੇ। ਇਸ ਦੇ ਉਲਟ ਮਾਰੂਤੀ ਸੁਜ਼ੂਕੀ, ਅਲਟਰਾਟੈੱਕ ਸੀਮਿੰਟ, ਟਾਟਾ ਸਟੀਲ, ਟਾਟਾ ਮੋਟਰਜ਼, ਆਈਟੀਸੀ ਤੇ ਟਾਟਾ ਕੰਸਲਟੈਂਸੀ ਸਰਵਸਿਜ਼ ਦੇ ਸ਼ੇਅਰਾਂ ਵਿਚ ਨਿਘਾਰ ਦੇਖਣ ਨੂੰ ਮਿਲਿਆ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×