ਸ਼ੇਅਰ ਬਾਜ਼ਾਰ ਨਵੀਂ ਸਿਖ਼ਰ ’ਤੇ
07:27 AM Sep 20, 2024 IST
Advertisement
ਮੁੰਬਈ:
Advertisement
ਅਮਰੀਕੀ ਸੰਘੀ ਰਿਜ਼ਰਵ ਵੱਲੋਂ ਚਾਰ ਸਾਲਾਂ ਵਿਚ ਪਹਿਲੀ ਵਾਰ ਨੀਤੀਗਤ ਦਰਾਂ ਵਿਚ ਕਟੌਤੀ ਦੇ ਐਲਾਨ ਕਰਕੇ ਮਜ਼ਬੂਤ ਆਲਮੀ ਰੁਝਾਨਾਂ ਦਰਮਿਆਨ ਭਾਰਤੀ ਸ਼ੇਅਰ ਬਾਜ਼ਾਰ ਅੱਜ ਨਵੀਆਂ ਬੁਲੰਦੀਆਂ ’ਤੇ ਪਹੁੁੰਚ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 236.57 ਨੁਕਤਿਆਂ ਦੇ ਉਛਾਲ ਨਾਲ 83,184.80 ਦੀ ਨਵੇਂ ਸਿਖ਼ਰ ’ਤੇ ਬੰਦ ਹੋਇਆ। ਉਂਝ ਦਿਨ ਦੇ ਕਾਰੋਬਾਰ ਦੌਰਾਨ ਸੈਂਸੈਕਸ ਨੇ 825.38 ਨੁਕਤਿਆਂ ਦੇ ਉਛਾਲ ਨਾਲ 83,773.61 ਦੀ ਨਵੀਂ ਉਚਾਈ ਨੂੰ ਵੀ ਛੋਹਿਆ। ਐੱਨਐੱਸਈ ਦਾ ਨਿਫਟੀ 38.25 ਨੁਕਤਿਆਂ ਦੇ ਵਾਧੇ ਨਾਲ 25,415.80 ਉੱਤੇ ਬੰਦ ਹੋਇਆ। -ਪੀਟੀਆਈ
Advertisement
Advertisement