ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਦਸ਼ਾਹ ਖ਼ਾਨ ਚੌਕ ’ਚ ਸਥਾਪਤ ਹੋਵੇਗਾ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦਾ ਬੁੱਤ

10:29 AM Oct 28, 2024 IST
ਬਾਦਸ਼ਾਹ ਖ਼ਾਨ ਚੌਕ ਵਿੱਚ ਸਥਾਪਤ ਕਰਨ ਲਈ ਤਿਆਰ ਕੀਤੇ ਹੋਏ ਬੁੱਤ। -ਫੋਟੋ: ਕੁਲਵਿੰਦਰ ਕੌਰ

ਪੱਤਰ ਪ੍ਰੇਰਕ
ਫਰੀਦਾਬਾਦ, 27 ਅਕਤੂਬਰ
ਫਰੀਦਾਬਾਦ ਮਿਉਂਸਿਪਲ ਡਿਵੈਲਪਮੈਂਟ ਅਥਾਰਟੀ (ਐੱਫਐੱਮਡੀਏ) ਵੱਲੋਂ ਇੱਥੋਂ ਦੇ ਬਾਦਸ਼ਾਹ ਖ਼ਾਨ ਚੌਕ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਬੁੱਤ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਚੌਕ ਨਗਰ ਨਿਗਮ ਦੇ ਮੁੱਖ ਦਫਤਰ ਨੇੜੇ ਹੈ ਤੇ ਐਨਆਈਟੀ ਖੇਤਰ ਵਿਚਕਾਰ ਪੈਂਦਾ ਹੈ। ਆਦਮ ਕੱਦ ਬੁੱਤ ਲਾਉਣ ਦਾ ਐਲਾਨ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਕੀਤਾ ਗਿਆ ਸੀ ਪਰ ਹੁਣ ਇੱਥੇ ਤਿੰਨ ਮੂਰਤੀਆਂ ਪੱਕੇ ਥੜ੍ਹੇ ਉੱਤੇ ਗੱਡ ਦਿੱਤੀਆਂ ਗਈਆਂ ਹਨ। ਅਗਲੇ ਦਿਨਾਂ ਦੌਰਾਨ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਜਾਏ ਥੜ੍ਹੇ ਵਿੱਚ ਲਾਇਆ ਜਾਵੇਗਾ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਪੰਚਾਇਣ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਖ਼ਾਲਸਾ, ਸਿੰਘ ਸਭਾ ਸੈਕਟਰ -15 ਦੀ ਪ੍ਰਧਾਨ ਰਾਣਾ ਕੌਰ ਭੱਟੀ, ਸਾਹਿਤਕਾਰਾਂ ਸੁਰਿੰਦਰ ਸਿੰਘ ਓਬਰਾਏ ਅਤੇ ਓਮਕਾਰ ਸੂਦ ਬਹੋਨਾ ਨੇ ਐੱਫੱਐਮਡੀਏ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ।

Advertisement

Advertisement