For the best experience, open
https://m.punjabitribuneonline.com
on your mobile browser.
Advertisement

ਗੁਰੂ ਨਾਨਕ ਕਾਲਜ ਵਿੱਚ ਯੁਵਕ ਮੇਲੇ ਦਾ ਆਗਾਜ਼

09:58 AM Oct 23, 2024 IST
ਗੁਰੂ ਨਾਨਕ ਕਾਲਜ ਵਿੱਚ ਯੁਵਕ ਮੇਲੇ ਦਾ ਆਗਾਜ਼
ਯੁਵਕ ਮੇਲੇ ਦੌਰਾਨ ਪੇਸ਼ਕਾਰੀ ਦਿੰਦੀਆਂ ਹੋਈਆਂ ਵਿਦਿਆਰਥਣਾਂ।
Advertisement

ਦਵਿੰਦਰ ਸਿੰਘ
ਯਮੁਨਾਨਗਰ, 22 ਅਕਤੂਬਰ
ਇੱਥੋਂ ਦੇ ਗੁਰੂ ਨਾਨਕ ਗਰਲਜ਼ ਕਾਲਜ ਦੇ ਵਿਹੜੇ ਵਿੱਚ 47ਵੇਂ ਜ਼ੋਨਲ ਯੂਥ ਫੈਸਟੀਵਲ ਦਾ ਆਗਾਜ਼ ਹੋ ਗਿਆ ਹੈ। ਯੁਵਕ ਮੇਲੇ ਦਾ ਉਦਘਾਟਨ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਅਤੇ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਚਾਵਲਾ ਨੇ ਕੀਤਾ। ਇਸ ਮੌਕੇ ਉਨ੍ਹਾਂ ਸੰਗੀਤ ਵਿਭਾਗ ਦਾ ਵੀ ਉਦਘਾਟਨ ਕੀਤਾ। ਪ੍ਰੋਗਰਾਮ ਦੀ ਸ਼ੁਰੁਆਤ ਸ਼ਬਦ ਗਾਇਨ ਨਾਲ ਹੋਈ। ਇਸ ਦੌਰਾਨ ਕਾਲਜ ਦੇ ਜਨਰਲ ਸਕੱਤਰ ਨੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪ੍ਰਿੰਸੀਪਲ ਡਾ. ਹਰਵਿੰਦਰ ਕੌਰ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਪ੍ਰੋਫੈਸਰ ਵਿਵੇਕ ਚਾਵਲਾ ਨੇ ਮੇਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਰਬਪੱਖੀ ਵਿਕਾਸ ਲਈ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣਾ ਇੱਕ ਮਹੱਤਵਪੂਰਨ ਭੂਮਿਕਾ ਹੈ। ਕਾਲਜ ਪ੍ਰਿੰਸੀਪਲ ਡਾ. ਹਰਵਿੰਦਰ ਕੌਰ ਨੇ ਕਾਲਜ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਇਸ ਯੂਥ ਫੈਸਟੀਵਲ ਵਿੱਚ ਲਗਭਗ 15 ਕਾਲਜਾਂ ਦੇ ਵਿਦਿਆਰਥੀ 44 ਮੁਕਾਬਲਿਆਂ ਵਿੱਚ ਭਾਗ ਲੈ ਰਹੇ ਹਨ। ਇਸ ਮੌਕੇ ਡਾ. ਸੌਰਭ ਚੌਧਰੀ, ਅੰਤਰਰਾਸ਼ਟਰੀ ਗੀਤਾ ਜਯੰਤੀ ਮਹੋਤਸਵ ਬੋਰਡ ਦੇ ਮੈਂਬਰ, ਯੁਵਾ ਅਤੇ ਸਾਂਸਕ੍ਰਿਤਿਕ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਹਰਵਿੰਦਰ ਰਾਣਾ ਅੱਜ ਦੇ ਯੂਥ ਫੈਸਟੀਵਲ ਦੇ ਆਬਜ਼ਰਵਰ ਰਹੇ।
ਹੋਰ ਮਹਿਮਾਨਾਂ ਵਿੱਚ ਆਰੀਆ ਗਰਲਜ਼ ਕਾਲਜ ਅੰਬਾਲਾ ਕੈਂਟ ਦੀ ਪ੍ਰਿੰਸੀਪਲ ਡਾ. ਅਨੁਪਮਾ ਆਰੀਆ ਸਮੇਤ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰ ਮੌਜੂਦ ਰਹੇ। ਯੂਥ ਫੈਸਟੀਵਲ ਦੇ ਪਹਿਲੇ ਦਿਨ ਪਹਿਲੀ ਸਟੇਜ ਤੇ ਕੋਰੀਓਗ੍ਰਾਫੀ, ਸੋਲੋ ਡਾਂਸ ਕਲਾਸੀਕਲ, ਹਰਿਆਣਵੀ ਗੀਤ ਅਤੇ ਸੰਸਕ੍ਰਿਤ ਨਾਟਕ ਦਾ ਮੰਚਨ ਕੀਤਾ ਗਿਆ। ਦੂਜੀ ਸਟੇਜ ’ਤੇ ਸੋਲੋ ਡਾਂਸ ਹਰਿਆਣਵੀ ਤੇ ਮਾਈਮ ਪੇਸ਼ ਕੀਤਾ। ਤੀਜੀ ਸਟੇਜ ’ਤੇ ਕਲਾਸੀਕਲ ਵੋਕਲ ਸੋਲੋ, ਲਾਈਟ ਵੋਕਲ ਇੰਡੀਅਨ ਅਤੇ ਚੌਥੀ ਸਟੇਜ ’ਤੇ ਆਨ ਦਾ ਸਪੋਟ ਪੇਟਿੰਗ, ਪੋਸਟਰ ਮੇਕਿੰਗ, ਰੰਗੋਲੀ ਅਤੇ ਪੰਜਵੀਂ ਸਟੇਜ ’ਤੇ ਕੁਇਜ਼ ਆਦਿ ਮੁਕਾਬਲੇ ਕਰਵਾਏ ਗਏ। ਮੰਚ ਸੰਚਾਲਨ ਡਾ. ਅੰਬਿਕਾ ਕਸ਼ਯਪ, ਪ੍ਰੋ. ਦਿਲਸ਼ਾਦ ਕੌਰ ਅਤੇ ਸੁਕ੍ਰਿਤੀ ਨੇ ਕੀਤਾ।
ਪ੍ਰੋਗਰਾਮ ਦੇ ਸਫਲ ਆਯੋਜਨ ਲਈ ਸਲਾਹਕਾਰ ਪ੍ਰੋਫੈਸਰ ਸੀਮਾ ਸ਼ਰਮਾ ਅਤੇ ਕੋ-ਕਨਵੀਨਰ ਡਾ. ਰਮਨੀਤ ਕੌਰ, ਪ੍ਰੋ. ਬਬੀਲਾ ਚੋਹਾਨ ਅਤੇ ਡਾ. ਅੰਬਿਕਾ ਕਸ਼ਯਪ ਦੀ ਮਹੱਤਵਪੂਰਨ ਭੂਮਿਕਾ ਰਹੀ। ਕੋਰੀਓਗ੍ਰਾਫੀ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਨੇ ਪਹਿਲਾ ਅਤੇ ਡੀਏਵੀ ਕਾਲਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਲਾਸੀਕਲ ਵੋਕਲ ਸੋਲੋ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਨੇ ਪਹਿਲਾ, ਡੀਏਵੀ ਕਾਲਜ ਨੇ ਦੂਜਾ ਅਤੇ ਐਮਐਲਐਨ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ।

Advertisement

Advertisement
Advertisement
Author Image

joginder kumar

View all posts

Advertisement