For the best experience, open
https://m.punjabitribuneonline.com
on your mobile browser.
Advertisement

ਗੱਜੂਮਾਜਰਾ ’ਚ ਜੌੜਾਮਾਜਰਾ ਵੱਲੋਂ ਢਾਈ ਕਰੋੜ ਦੇ ਪ੍ਰਾਜੈਕਟਾਂ ਦਾ ਆਗਾਜ਼

10:20 AM Jan 29, 2024 IST
ਗੱਜੂਮਾਜਰਾ ’ਚ ਜੌੜਾਮਾਜਰਾ ਵੱਲੋਂ ਢਾਈ ਕਰੋੜ ਦੇ ਪ੍ਰਾਜੈਕਟਾਂ ਦਾ ਆਗਾਜ਼
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ।
Advertisement

ਸੁਭਾਸ਼ ਚੰਦਰ
ਸਮਾਣਾ, 28 ਜਨਵਰੀ
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਿੰਡ ਗੱਜੂਮਾਜਰਾ ਵਿਖੇ 2 ਕਰੋੜ 70 ਲੱਖ ਤੇ 20 ਹਜ਼ਾਰ ਰੁਪਏ ਦੇ ਪ੍ਰਾਜੈਕਟਾਂ ਦਾ ਆਗਾਜ਼ ਕੀਤਾ। ਜਲ ਸਰੋਤ, ਜਲ ਤੇ ਭੂਮੀ ਰੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਅਤੇ ਖੇਤ ਸਿੰਜਣ ਲਈ ਮੋਟਰਾਂ ਦੇ ਪਾਣੀ ਨੂੰ ਵੀ ਖ਼ੁਦ ਨਾਂਹ ਕਰਨੀ ਪਈ ਹੋਵੇੇ।
ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ ਖਨਣ ਤੇ ਭੂ-ਵਿਗਿਆਨ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਵਿਭਾਗ ਵੀ ਹਨ, ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਅਜਿਹੇ ਪੁਖ਼ਤਾ ਪ੍ਰਬੰਧ ਕੀਤੇ ਹਨ ਕਿ ਕਿਸਾਨਾਂ ਨੂੰ ਖੇਤਾਂ ਲਈ ਖੁੱਲ੍ਹਾ ਨਹਿਰੀ ਪਾਣੀ ਤੇ ਮੋਟਰਾਂ ਲਈ ਬਿਜਲੀ ਵੀ ਵਾਧੂ ਮਿਲੇ, ਜਿਸ ਲਈ ਕਿਸਾਨਾਂ ਨੇ ਖ਼ੁਦ ਆਪਣੀਆਂ ਮੋਟਰਾਂ ਤੇ ਨੱਕੇ ਬੰਦ ਕੀਤੇ। ਉਨ੍ਹਾਂ ਦੱਸਿਆ ਕਿ ਧਰਤੀ ਹੇਠਲਾ ਜਲ ਸੰਭਾਲਣ ਲਈ ਯਤਨਸ਼ੀਲ ਪੰਜਾਬ ਸਰਕਾਰ ਦੀ ਇਹ ਵੀ ਮੁੱਢਲੀ ਤਰਜੀਹ ਹੈ ਕਿ ਹਰ ਖੇਤ ਨੂੰ ਵਾਧੂ ਨਹਿਰੀ ਪਾਣੀ ਮਿਲੇ, ਜਿਸ ਲਈ ਖਾਲਿਆਂ ’ਤੇ ਹੋਏ ਨਾਜਾਇਜ਼ ਕਬਜ਼ੇ ਛੁਡਵਾ ਕੇ ਖਾਲੇ ਪੱਕੇ ਕਰਵਾਏ ਜਾ ਰਹੇ ਹਨ। ਇਸ ਤੋਂ ਬਿਨਾਂ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਸੋਧਿਆ ਪਾਣੀ ਵੀ ਸਿੰਜਾਈ ਲਈ ਵਰਤਣ ਦੇ ਪ੍ਰਾਜੈਕਟ ਲਗਾਏ ਜਾ ਰਹੇ ਹਨ। ਗੱਜੂਮਾਜਰਾ ਵਿਖੇ 14.61 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਤੋਂ ਜ਼ਮੀਨਦੋਜ਼ ਪਾਈਪਾਂ ਰਾਹੀਂ ਸੋਲਰ ਪੰਪਾਂ ਨਾਲ ਸਿੰਜਾਈ ਪ੍ਰਾਜੈਕਟ ਦਾ ਉਦਘਾਟਨ ਕਰਨ ਸਮੇਂ ਜੌੜਾਮਾਜਰਾ ਨੇ ਦੱਸਿਆ ਕਿ ਪ੍ਰਾਜੈਕਟ ਨਾਲ 23 ਕਿਸਾਨਾਂ ਦੀ ਜ਼ਮੀਨ ਸਮੇਤ ਪਿੰਡ ਦੀ ਸ਼ਾਮਲਾਟ 20 ਹੈਕਟੇਅਰ ਜ਼ਮੀਨ ਨੂੰ ਸਿੰਜਣ ਲਈ ਪਾਣੀ ਮਿਲਣ ਨਾਲ ਫਾਇਦਾ ਹੋਵੇਗਾ। ਉਨ੍ਹਾਂ ਨੇ ਗੱਜੂਮਾਜਰਾ ਵਿਖੇ ਹੀ ਬਿਜਲੀ ਦਫ਼ਤਰ, ਮੰਡੀ ਉਚੀ ਕਰਨ ਤੇ ਸੜਕ ਮੁਰੰਮਤ, ਪੰਚਾਇਤ ਭਵਨ, ਮੁਹੱਲਾ ਕਲੀਨਿਕ, ਸੋਲਰ ਲਾਇਟਾਂ, ਸੀਵਰੇਜ ਤੇ ਸੜਕਾਂ, ਸਕੂਲ, ਬੱਸ ਸਟੈਂਡ ਤੇ ਖੇਡ ਮੈਦਾਨ ਦੇ ਕੰਮਾਂ ਦਾ ਵੀ ਉਦਘਾਟਨ ਕੀਤਾ।
ਇਸ ਤੋਂ ਪਹਿਲਾਂ ਜੌੜਾਮਾਜਰਾ ਨੇ ਪਿੰਡ ਚੂਹੜਪੁਰ ਮਰਾਸੀਆਂ ਵਿੱਚ ਪ੍ਰਾਇਮਰੀ ਸਕੂਲ ਦੀ ਉਸਾਰੀ ਲਈ 8.25 ਲੱਖ ਰੁਪਏ, ਗਲੀਆਂ ’ਚ ਪੇਵਰ ਤੇ ਸੀਵਰੇਜ 6.63 ਲੱਖ, ਪਿੰਡ ਚੂਹੜਪੁਰ ਕਲਾਂ ਵਿੱਚ ਸਕੂਲ ਦਾ ਰਸਤਾ ਪੱਕਾ ਕਰਨ ਲਈ 3 ਲੱਖ, ਪਾਰਕ ਲਈ 2 ਲੱਖ ਰੁਪਏ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਟੇਡੀਅਮ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਤੋਂ ਬਿਨਾਂ ਪਿੰਡ ਸ਼ੇਖੂਪੁਰ ਵਿਖੇ 5 ਲੱਖ ਰੁਪਏ ਨਾਲ ਫਿਰਨੀ ਦੇ ਨਾਲ ਇੰਟਰਲਾਕ ਟਾਇਲ, ਸਾਲਿਡ ਵੇਸਟ ਮੈਨੇਜਮੈਂਟ ਸ਼ੈੱਡ 4.5 ਲੱਖ, ਜੀ.ਡੀ. ਰੋਡ ਤੋਂ ਚੋਏ ਤੱਕ ਪਾਈਪ ਲਾਈਨ 9.5 ਲੱਖ, ਸਟੇਡੀਅਮ ਲਈ 32 ਲੱਖ ਰੁਪਏ, ਪਿੰਡ ਸੁਲਤਾਨਪੁਰ ਵਿਖੇ ਐਲੀਮੈਂਟਰੀ ਸਕੂਲ ਦੀ ਇਮਾਰਤ ਲਈ 5 ਲੱਖ, ਪਾਰਕ ’ਤੇ 6.5 ਲੱਖ ਤੇ ਕੂੜਾ ਪ੍ਰਬੰਧਨ ਲਈ 4.5 ਲੱਖ ਰੁਪਏ ਦੇ ਕੰਮਾਂ ਅਤੇ ਪਿੰਡ ਖੇੜੀ ਮੱਲਾਂ ਵਿਖੇ ਕਮਿਊਨਿਟੀ ਸ਼ੈੱਡ ਤੇ ਦਰਵਾਜੇ ਦੇ ਕੰਮਾਂ ਸਮੇਤ ਪਿੰਡ ਸਦਰਪੁਰ ਵਿਖੇ ਗੰਦੇ ਪਾਣੀ ਦੇ ਨਿਕਾਸ, ਸਰਕਾਰੀ ਸਕੂਲ ਦਾ ਵੇਹੜਾ ਪੱਕਾ ਕਰਨ ਤੇ ਸੋਲਰ ਸਟਰੀਟ ਲਾਇਟਾਂ ਦੇ ਕੰਮਾਂ ਦੇ ਉਦਘਾਟਨ ਕੀਤੇ।

Advertisement

Advertisement
Author Image

Advertisement
Advertisement
×