For the best experience, open
https://m.punjabitribuneonline.com
on your mobile browser.
Advertisement

ਇੰਡੀਅਨ ਪ੍ਰੀਮੀਅਰ ਲੀਗ ਦਾ ਆਗਾਜ਼ ਅੱਜ

08:10 AM Mar 22, 2024 IST
ਇੰਡੀਅਨ ਪ੍ਰੀਮੀਅਰ ਲੀਗ ਦਾ ਆਗਾਜ਼ ਅੱਜ
ਆਈਪੀਐੱਲ ਦੀ ਟਰਾਫੀ ਨਾਲ ਤਸਵੀਰ ਖਿਚਵਾਉਂਦੇ ਹੋਏ ਵੱਖ ਵੱਖ ਟੀਮਾਂ ਦੇ ਕਪਤਾਨ। -ਫੋਟੋ: ਏਐੱਨਆਈ
Advertisement

ਚੇਨੱਈ, 21 ਮਾਰਚ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ ਆਗਾਜ਼ ਭਲਕੇ 22 ਮਾਰਚ ਤੋਂ ਹੋ ਰਿਹਾ ਹੈ ਅਤੇ ਇਸ ਟੂਰਨਾਮੈਂਟ ਦਾ ਪਹਿਲਾ ਮੈਚ ਚੇਨੱਈ ਸੁਪਰ ਕਿੰਗਜ਼ (ਸੀਐੱਸਕੇ) ਤੇ ਰੌਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦਰਮਿਆਨ ਖੇਡਿਆ ਜਾਵੇਗਾ।
ਪੰਜ ਵਾਰ ਦੀ ਚੈਂਪੀਅਨ ਤੇ ਮੌਜੂਦਾ ਚੈਂਪੀਅਨ ਚੇਨੱਈ ਦੀਆਂ ਨਜ਼ਰਾਂ ਰਿਕਾਰਡ ਛੇਵੇਂ ਖਿਤਾਬ ’ਤੇ ਟਿਕੀਆਂ ਹੋਈਆਂ ਹਨ। ਦੂਜੇ ਪਾਸੇ ਮਹਿਲਾ ਪ੍ਰੀਮੀਅਰ ਲੀਗ ’ਚ ਆਪਣੀ ਟੀਮ ਦੇ ਖਿਤਾਬ ਜਿੱਤਣ ਤੋਂ ਬਾਅਦ ਹੁਣ ਆਰਸੀਬੀ ਦੀ ਪੁਰਸ਼ ਟੀਮ ਵੀ ਇਹ ਖਿਤਾਬ ਜਿੱਤਣਾ ਚਾਹੇਗੀ।
ਧੋਨੀ ਦੀ ਕਪਤਾਨੀ ’ਚ ਚੇਨੱਈ ਨੇ ਕਾਮਯਾਬੀ ਦਾ ਨਵਾਂ ਇਤਿਹਾਸ ਲਿਖਿਆ ਜਿਸ ਦਾ ਆਈਪੀਐੱਲ ਕਰੀਅਰ ਹੁਣ ਆਖਰੀ ਪੜਾਅ ’ਤੇ ਹੈ। ਕ੍ਰਿਕਟ ਬਾਰੇ ਉਨ੍ਹਾਂ ਦੀ ਸਮਝ ਬਿਲਕੁਲ ਪਹਿਲਾਂ ਜਿਹੀ ਹੈ ਪਰ ਉਮਰ ਵਧਣ ਕਾਰਨ ਉਨ੍ਹਾਂ ਦੀ ਬੱਲੇਬਾਜ਼ੀ ’ਚ ਪਹਿਲਾਂ ਨਾਲੋਂ ਕਮੀ ਆਈ ਹੈ।
ਅੰਗੂਠੇ ਦੀ ਸੱਟ ਕਾਰਨ ਆਈਪੀਐੱਲ ਦੇ ਸ਼ੁਰੂਆਤੀ ਮੈਚਾਂ ਤੋਂ ਬਾਹਰ ਡੇਵੋਨ ਕੋਂਵੇ ਦੀ ਥਾਂ ਰਚਿਨ ਰਵਿੰਦਰ ਨੇ ਲਈ ਹੈ। ਅਜਿੰਕਿਆ ਰਹਾਣੇ ਤੇ ਰਿਤੂਰਾਜ ਗਾਇਕਵਾੜ ’ਤੇ ਮੱਧਕ੍ਰਮ ’ਚ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਹੋਵੇਗੀ। ਚੇਨੱਈ ਦੇ ਗੇਂਦਬਾਜ਼ਾਂ ਰਵਿੰਦਰ ਜਡੇਜਾ, ਮਿਸ਼ੈਲ ਸੈਂਟਨਰ, ਮੋਈਨ ਅਲੀ, ਰਵਿੰਦਰ, ਮਹੀਸ਼ ਤੀਕਸ਼ਣਾ ਦੀ ਗੇਂਦਬਾਜ਼ੀ ਚਿਦੰਬਰਮ ਸਟੇਡੀਅਮ ’ਚ ਅਸਰਦਾਰ ਸਾਬਤ ਹੋ ਸਕਦੀ ਹੈ। ਚੇਨੱਈ ਕੋਲ ਦੀਪਕ ਚਾਹਰ ਤੇ ਸ਼ਾਰਦੁਲ ਠਾਕੁਰ ਜਿਹੇ ਤੇਜ਼ ਗੇਂਦਬਾਜ਼ ਵੀ ਹਨ।
ਆਰਸੀਬੀ ਨੇ ਇਸ ਮੈਦਾਨ ’ਚ ਚੇਨੱਈ ਨੂੰ 2008 ਤੋਂ ਨਹੀਂ ਹਰਾਇਆ। ਦੋ ਮਹੀਨੇ ਦੀ ਛੁੱਟੀ ਮਗਰੋਂ ਮੈਦਾਨ ’ਤੇ ਵਾਪਸੀ ਕਰ ਰਹੇ ਵਿਰਾਟ ਕੋਹਲੀ ਤੇ ਕਪਤਾਨ ਫਾਫ ਡੂ ਪਲੈਸਿਸ ’ਤੇ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਹੋਵੇਗੀ। ਕੈਮਰੋਨ ਗਰੀਨ ਤੇ ਗਲੇਨ ਮੈਕਸਵੈੱਲ ਜਿਹੇ ਗੇਂਦਬਾਜ਼ ਵੀ ਬੰਗਲੌਰ ਦੀ ਟੀਮ ਵਿੱਚ ਹਨ।
ਤੇਜ਼ ਗੇਂਦਬਾਜ਼ਾਂ ਵਿੱਚ ਮੁਹੰਮਦ ਸਿਰਾਜ, ਲੌਕੀ ਫਰਗਿਊਸਨ, ਅਲਜ਼ਾਰੀ ਜੌਸਫ, ਆਕਾਸ਼ਦੀਪ ਤੇ ਰੀਸੇ ਟੌਪਲੀ ਸ਼ਾਮਲ ਹਨ। ਇਹ ਮੈਚ ਰਾਤ ਅੱਠ ਵਜੇ ਖੇਡਿਆ ਜਾਵੇਗਾ। -ਪੀਟੀਆਈ

Advertisement

ਧੋਨੀ ਨੇ ਗਾਇਕਵਾੜ ਨੂੰ ਸੌਂਪੀ ਚੇਨੱਈ ਦੀ ਕਪਤਾਨੀ

ਚੇਨੱਈ: ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਮੈਚ ਤੋਂ ਇੱਕ ਦਿਨ ਪਹਿਲਾਂ ਮਹਿੰਦਰ ਸਿੰਘ ਧੋਨੀ ਦੀ ਥਾਂ ਰਿਤੂਰਾਜ ਗਾਇਕਵਾੜ ਨੇ ਸਾਬਕਾ ਚੈਂਪੀਅਨ ਚੇਨੱਈ ਸੁਪਰਕਿੰਗਜ਼ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਆਈਪੀਐੱਲ ਨੇ ਐਕਸ ’ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਆਈਪੀਐੱਲ ਨੇ ਟਰਾਫੀ ਨਾਲ ਸਾਰੇ ਕਪਤਾਨਾਂ ਦੀ ਤਸਵੀਰ ਜਾਰੀ ਕਰਦਿਆਂ ਲਿਖਿਆ, ‘ਪੇਸ਼ ਹੈ ਚੇਨੱਈ ਸੁਪਰ ਕਿੰਗਜ਼ ਦੇ ਨਵੇਂ ਕਪਤਾਨ ਰਿਤੂਰਾਜ ਗਾਇਕਵਾੜ।’ ਭਾਰਤ ਲਈ ਛੇ ਇੱਕ ਰੋਜ਼ਾ ਤੇ 19 ਟੀ-20 ਮੈਚ ਖੇਡ ਚੁੱਕੇ ਰਿਤੂਰਾਜ 2020 ’ਚ ਚੇਨੱਈ ਨਾਲ ਜੁੜਿਆ ਸੀ ਅਤੇ ਪੰਜ ਵਾਰ ਦੀ ਆਈਪੀਐੱਲ ਚੈਂਪੀਅਨ ਟੀਮ ਲਈ 52 ਮੈਚ ਖੇਡ ਚੁੱਕਾ ਹੈ। ਪਿਛਲੇ ਸਾਲ ਰਿਤੂਰਾਜ ਨੇ 16 ਮੈਚਾਂ ਵਿੱਚ 147.50 ਦੀ ਸਟ੍ਰਾਈਕ ਰੇਟ ਨਾਲ 590 ਦੌੜਾਂ ਬਣਾਈਆਂ ਸਨ। ਧੋਨੀ ਦੇ ਇਸ ਸੈਸ਼ਨ ਦੇ ਅਖੀਰ ਵਿੱਚ ਕ੍ਰਿਕਟ ਨੂੰ ਅਲਵਿਦਾ ਕਹਿਣ ਦੇ ਕਿਆਸ ਲਾਏ ਜਾ ਰਹੇ ਹਨ ਅਤੇ ਲਗਦਾ ਹੈ ਕਿ ਇਹ ਫ਼ੈਸਲਾ ਇਸੇ ਕਵਾਇਦ ਤਹਿਤ ਲਿਆ ਗਿਆ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement