ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਸਹਿਰਾ ਗਰਾਊਂਡ ’ਚ ‘ਹੁਸ਼ਿਆਰਪੁਰ ਨੇਚਰ ਫੈਸਟ’ ਦਾ ਆਗਾਜ਼

07:59 AM Mar 02, 2024 IST
ਸਮਾਗਮ ਦੌਰਾਨ ਗਿੱਧਾ ਪੇਸ਼ ਕਰਦੀਆਂ ਹੋਈਆਂ ਮੁਟਿਆਰਾਂ। -ਫੋਟੋ: ਹਰਪ੍ਰੀਤ ਕੌਰ

ਪੱਤਰ ਪ੍ਰੇਰਕ
ਹੁਸ਼ਿਆਰਪੁਰ, 1 ਮਾਰਚ
‘ਹੁਸ਼ਿਆਰਪੁਰ ਨੇਚਰ ਫੈਸਟ-2024’ ਅੱਜ ਸਥਾਨਕ ਦਸਹਿਰਾ ਗਰਾਊਂਡ ਵਿਚ ਸ਼ੁਰੂ ਹੋ ਗਿਆ। ਅੱਜ ਪਹਿਲੇ ਦਿਨ ਮੇਅਰ ਸੁਰਿੰਦਰ ਕੁਮਾਰ ਵਿਸ਼ੇਸ਼ ਤੌਰ ’ਤੇ ਮੇਲੇ ਵਿਚ ਪੁੱਜੇ। ਉਨ੍ਹਾਂ ਕਿਹਾ ਕਿ 5 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਲਈ ਲੋਕਾਂ ਅੰਦਰ ਕਾਫ਼ੀ ਉਤਸ਼ਾਹ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵਧ-ਚੜ੍ਹ ਕੇ ਮੇਲੇ ਵਿਚ ਪੁੱਜਣ ਦਾ ਸੱਦਾ ਦਿੱਤਾ। ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ 3 ਮਾਰਚ ਨੂੰ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਮੇਲੇ ਵਿਚ ਪਹੁੰਚ ਰਹੇ ਹਨ ਜੋ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਸੰਸਕ੍ਰਿਤਿਕ ਪ੍ਰੋਗਰਾਮ, ਸੈਲਫ਼ ਹੈਲਪ ਗਰੁੱਪਾਂ ਵੱਲੋਂ ਪ੍ਰਦਰਸ਼ਨੀਆਂ, ਫ਼ੂਡ ਬਾਜ਼ਾਰ, ਸਿੰਗਰ ਨਾਈਟ, ਕਾਈਟ ਫ਼ਲਾਇੰਗ, ਡਿਸਪਲੇਅ ਗੈਲਰੀਜ਼ ਆਦਿ ਦੇ ਸੈਟਅਪ ਲਗਾਏ ਗਏ ਹਨ। ਇਸ ਤੋਂ ਇਲਾਵਾ ਨਾਰਾ ਡੈਮ ਵਿਚ ਕੈਂਪਿੰਗ, ਟਰੈਕਿੰਗ, ਨਾਈਟ ਲਾਈਵ ਬੈਂਡ, ਥਾਨਾ ਡੈਮ ’ਚ ਈਕੋ ਹੱਟਸ, ਹਾਈ ਸਪੀਡ ਬੋਟਿੰਗ, ਸ਼ਿਕਾਰਾ ਰਾਈਡਸ, ਜੰਗਲ ਸਫ਼ਾਰੀ, ਚੌਹਾਲ ਡੈਮ ਵਿਚ ਸਫ਼ਾਰੀ, ਸਪੀਡ ਬੋਟਿੰਗ, ਕੈਫ਼ੇ ਜ਼ੋਨ ਆਦਿ ਗਤੀਵਿਧੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਨੇਚਰ ਫ਼ੈਸਟ ਰੋਜ਼ਾਨਾ ਦੁਸਹਿਰਾ ਗਰਾਊਂਡ ਵਿਚ 5 ਮਾਰਚ ਤੱਕ ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ।

Advertisement

Advertisement