ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਆਪ’ ਵੱਲੋਂ ਹਰਿਆਣਾ ਵਿੱਚ ਬਿਜਲੀ ਅੰਦੋਲਨ ਦੀ ਸ਼ੁਰੂਆਤ

08:00 AM Aug 04, 2023 IST

ਪੱਤਰ ਪ੍ਰੇਰਕ
ਯਮੁਨਾਨਗਰ, 3 ਅਗਸਤ
ਆਮ ਆਦਮੀ ਪਾਰਟੀ ਹਰਿਆਣਾ ਨੇ ਪੂਰੇ ਸੂਬੇ ਵਿੱਚ ਬਿਜਲੀ ਅੰਦੋਲਨ ਦਾ ਬਿਗਲ ਵਜਾ ਦਿੱਤਾ ਹੈ। ਇਸ ਦੀ ਸ਼ੁਰੂਆਤ ਆਪ ਦੇ ਸੰਯੁਕਤ ਸਕੱਤਰ ਲਲਿਤ ਤਿਆਗੀ ਨੇ ਪਿੰਡ ਅਮਾਦਲਪੁਰ ਤੋਂ ਕੀਤੀ ਅਤੇ ਇਹ ਮੁਹਿੰਮ ਪਿੰਡ ਪਿੰਡ ਵਿੱਚ ਜਾਰੀ ਰਹੇਗੀ। ਪਾਰਟੀ ਦੇ ਆਗੂ ਲਲਿਤ ਤਿਆਗੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਯਮੁਨਾਨਗਰ ਵਿਧਾਨ ਸਭਾ ਦੇ ਹਰ ਪਿੰਡ ’ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਦੱਸ ਰਹੀ ਹੈ ਕਿ ਕਿਵੇਂ ਹਰਿਆਣਾ ’ਚ ਬਿਜਲੀ ਦੇ ਬਿੱਲ ਵਧੇ ਹਨ ਅਤੇ ਕਿਵੇਂ ਹਰਿਆਣਾ ’ਚ ਬਿਜਲੀ ਦੇ ਕੱਟ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦਿੱਲੀ ’ਚ ਇਕੱਠੇ ਆਈਆਂ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਉੱਥੋਂ ਦੇ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫਤ ਅਤੇ 24 ਘੰਟੇ ਦੇ ਰਹੀਆਂ ਹਨ। ਸ੍ਰੀ ਤਿਆਗੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਯਮੁਨਾ ਨਗਰ ਦੇ ਸਾਰੇ ਲੋਕ ਬਿਜਲੀ ਕੱਟਾਂ ਅਤੇ ਬਿਜਲੀ ਦੇ ਵਧੇ ਬਿੱਲਾਂ ਤੋਂ ਪ੍ਰੇਸ਼ਾਨ ਹਨ। ਕੁਝ ਪਿੰਡ ਵਾਸੀਆਂ ਨੂੰ 15-15 ਹਜ਼ਾਰ ਅਤੇ ਕਈਆਂ ਨੂੰ 50 ਹਜ਼ਾਰ ਰੁਪਏ ਬਿਜਲੀ ਦੇ ਬਿੱਲ ਆਏ ਹਨ। ਮਜ਼ਦੂਰੀ ਕਰ ਰਹੇ ਕਿਸਾਨਾਂ ਅਤੇ ਆਮ ਲੋਕਾਂ ਨਾਲ ਇਹ ਸਰਕਾਰ ਇੰਨੀ ਬੇਇਨਸਾਫ਼ੀ ਕਿਵੇਂ ਕਰ ਸਕਦੀ ਹੈ। ‘ਆਪ’ ਆਗੂਆਂ ਪ੍ਰਦੀਪ ਕੁਮਾਰ, ਸੁਖਵਿੰਦਰ ਅਤੇ ਅਵਨਾਸ਼ ਤਿਆਗੀ ਨੇ ਵੀ ਪਿੰਡ ਦੇ ਲੋਕਾਂ ਨੂੰ ਬਿਜਲੀ ਅੰਦੋਲਨ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਹਰਿਆਣਾ ’ਚ ਦਿੱਲੀ ਅਤੇ ਪੰਜਾਬ ਵਾਂਗ ਮੁਫਤ ਬਿਜਲੀ ਕਿਉਂ ਨਹੀਂ ਮਿਲ ਸਕਦੀ।

Advertisement

Advertisement