ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਟਕ ‘ਸਬਰਾਂਤ ਵੇਸਵਾ’ ਦਾ ਮੰਚਨ

07:32 AM Apr 29, 2024 IST

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 28 ਅਪਰੈਲ
ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ’ਚ ਗੁਰਬਖ਼ਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਪ੍ਰੀਤ ਨਗਰ ਦੇ ਸਹਿਯੋਗ ਨਾਲ ਜਾਰੀ 23ਵੇਂ ਕੌਮੀ ਥੀਏਟਰ ਫੈਸਟੀਵਲ ਦੇ ਅੱਠਵੇਂ ਦਿਨ ਅਭਿਨਵ ਰੰਗਮੰਚ ਉਜੈਨ ਦੀ ਟੀਮ ਵੱਲੋਂ ਜਿਆਂ ਪਾਲ ਸਾਰਤਰੇ ਦਾ ਲਿਖਿਆ ਅਤੇ ਸ਼ਰਦ ਸ਼ਰਮਾ ਦੀ ਨਿਰਦੇਸ਼ਨਾ ਹੇਠ ਨਾਟਕ ‘ਸਬਰਾਂਤ ਵੇਸਵਾ’ ਦਾ ਮੰਚਨ ਕੀਤਾ ਗਿਆ।
ਆਪਣੇ ਇਸ ਨਾਟਕ ਰਾਹੀਂ ਲੇਖਕ ਨੇ ਨਾ ਸਿਰਫ਼ ਗੋਰਿਆਂ ਦੀ ਚਲਾਕੀ ਦਾ ਸ਼ਿਕਾਰ ਇੱਕ ਨੀਗਰੋ ਦੇ ਦੁੱਖ ਨੂੰ ਪ੍ਰਗਟ ਕੀਤਾ ਹੈ, ਸਗੋਂ ਇਸ ਰਾਹੀਂ ਨਸਲਵਾਦੀ ਵਿਵਸਥਾ ਉੱਤੇ ਡੂੰਘਾ ਹਮਲਾ ਵੀ ਕੀਤਾ ਹੈ। ਨਾਟਕ ਵਿੱਚ ਦਿਖਾਇਆ ਗਿਆ ਹੈ ਕਿ ਸਮਾਜ ਦਾ ਉੱਚ ਵਰਗ ਮਨੁੱਖ ਦੀ ਜ਼ਮੀਰ ਦੇ ਆਧਾਰ ’ਤੇ ਚੰਗੇ, ਮਾੜੇ ਅਤੇ ਸਹੀ-ਗ਼ਲਤ ਦਾ ਫੈਸਲਾ ਲੈਣ ਦੀ ਬਜਾਇ ਜਾਤ, ਨਸਲ, ਭਾਸ਼ਾ, ਧਰਮ ਆਦਿ ਦੇ ਭੇਦ-ਭਾਵ ਕਰ ਕੇ ਫ਼ੈਸਲਾ ਲੈਂਦਾ ਹੈ। ਅਜਿਹੀ ਸਥਿਤੀ ਵਿੱਚ ਹਰ ਵਾਰ ਸਮਾਜ ਦਾ ਹੇਠਲਾ ਵਰਗ ਚਲਾਕੀ ਦਾ ਖ਼ਾਮਿਆਜ਼ਾ ਭੁਗਤਦਾ ਹੈ। ਇਹ ਨਾਟਕ ਭਾਰਤੀ ਸਮਾਜ ਵਿੱਚ ਪ੍ਰਚੱਲਿਤ ਵਿਸੰਗਤੀਆਂ ਉੱਤੇ ਵੀ ਡੂੰਘੀ ਚੋਟ ਕਰਦਾ ਹੈ ਇਸ ਨਾਟਕ ਵਿਚ ਸ਼ਰਦ ਸ਼ਰਮਾ, ਕਾਮਨਾ ਭੱਟ, ਭੂਸ਼ਨ ਜੈਨ, ਅੰਕਿਤ ਦਾਸ, ਰਵਿੰਦਰ ਸਿੰਘ, ਜਗਰੂਪ ਸਿੰਘ, ਸਚਿਨ ਵਰਮਾ, ਰੂਬਲ ਸ਼ਰਮਾ ਨੇ ਵੱਖ ਵੱਖ ਕਿਰਦਾਰ ਨਿਭਾਏ ਹਨ । ਨਾਟਕ ਦਾ ਸੰਗੀਤ ਸੰਭਵ ਕਰਕਰੇ ਅਤੇ ਰੋਸ਼ਨੀ ਪ੍ਰਭਾਵ ਅਜੈ ਗੋਸਵਾਮੀ ਨੇ ਦਿੱਤਾ।

Advertisement

Advertisement
Advertisement