ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਟਕ ‘ਮਾਹੀ ਮੇਰਾ ਥਾਣੇਦਾਰ’ ਦਾ ਮੰਚਨ

10:04 AM Jul 10, 2023 IST
ਨਾਟਸ਼ਾਲਾ ਵਿੱਚ ਨਾਟਕ ਖੇਡਦੇ ਹੋਏ ਕਲਾਕਾਰ।

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 9 ਜੁਲਾਈ
ਮੰਚ ਰੰਗਮੰਚ ਵੱਲੋਂ ਨਾਟਕ ‘ਮਾਹੀ ਮੇਰਾ ਥਾਣੇਦਾਰ’ ਦਾ ਮੰਚਨ ਕੀਤਾ ਗਿਆ। ਇਸ ਨਾਟਕ ਨੂੰ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਨਿਰਦੇਸ਼ਤ ਕੀਤਾ ਹੈ। ਇਹ ਨਾਟਕ ਅਸਲ ਵਿਚ ਮਰਾਠੀ ਨਾਟਕ ਹੈ, ਜਿਸ ਦਾ ਨਾਮ ‘ਵਿਛਾ ਮਾਝੀ ਪੂਰੀ ਕਾਰਾ’ ਹੈ ਅਤੇ ਇਸ ਦੇ ਲੇਖਕ ਵਸੰਤ ਸਬਨੀਸ ਹਨ। ਬਾਅਦ ਵਿੱਚ ਇਸ ਦਾ ਹਿੰਦੀ ਵਿੱਚ ਅਨੁਵਾਦ ਸਈਆ ਭਏ ਕੋਤਵਾਲ ਦੇ ਰੂਪ ਵਿੱਚ ਕੀਤਾ ਗਿਆ। ਹੁਣ ਇਸ ਨੂੰ ਪੰਜਾਬ ਨਾਟਸ਼ਾਲਾ ਦੇ ਮੰਚ ਤੋਂ ਦਿਖਾਇਆ ਗਿਆ ਹੈ ਪਰ ਇਸ ਦਾ ਦਿਹਾਤੀ ਰੂਪ ਬਰਕਰਾਰ ਰੱਖਿਆ ਗਿਆ ਹੈ। ਇਸ ਨਾਟਕ ਦੀ ਕਹਾਣੀ ਇੱਕ ਰਾਜਾ ਅਤੇ ਉਸ ਦੇ ਚਲਾਕ ਪ੍ਰਧਾਨ ਮੰਤਰੀ ਦੇ ਆਲੇ-ਦੁਆਲੇ ਘੁੰਮਦੀ ਹੈ। ਨਾਟਕ ਵਿੱਚ ਪ੍ਰਸ਼ਾਸਨਿਕ ਪ੍ਰਮੁੱਖ ਕੋਤਵਾਲ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਇਸ ਅਹੁਦੇ ’ਤੇ ਆਪਣੇ ਇਕ ਰਿਸ਼ਤੇਦਾਰ ਨੂੰ ਤਾਇਨਾਤ ਕਰ ਦਿੰਦਾ ਹੈ, ਜਦੋਂ ਕਿ ਸੀਨੀਆਰਤਾ ਦੇ ਮੁਤਾਬਕ ਇਹ ਅਹੁਦਾ ਇੱਕ ਹੌਲਦਾਰ ਨੂੰ ਮਿਲਣਾ ਚਾਹੀਦਾ ਸੀ। ਦੁਖੀ ਹੌਲਦਾਰ ਨਵੇਂ ਕੋਤਵਾਲ ਨੂੰ ਜਾਲ ’ਚ ਫਸਾਉਣ ਲਈ ਆਪਣੀ ਇੱਕ ਸਾਥਣ ਨ੍ਰਤਕੀ ਦੀ ਮਦਦ ਲੈਂਦਾ ਹੈ। ਨ੍ਰਤਕੀ ਕੋਤਵਾਲ ਨੂੰ ਆਪਣੀਆਂ ਇੱਛਾ ਪੂਰੀਆਂ ਕਰਨ ਲਈ ਰਾਜੇ ਦੀ ਅੰਗੂਠੀ, ਚੇਨ ਤੇ ਹੋਰ ਕੁਝ ਸਾਮਾਨ ਲਿਆਉਣ ਵਾਸਤੇ ਕਹਿੰਦੀ ਹੈ ਅਤੇ ਕੋਤਵਾਲ ਵੀ ਅਜਿਹਾ ਕਰਦਾ ਹੈ। ਨਾਟਕ ਵਿੱਚ ਸਿਆਸੀ ਭਾਈ ਭਤੀਜਾ ਨੂੰ ਉਜਾਗਰ ਕੀਤਾ ਗਿਆ ਹੈ। ਇਸ ਨਾਟਕ ਵਿੱਚ ਕਲਾਕਾਰ ਗੁਰਤੇਜ ਮਾਨ ,ਵੀਰਪਾਲ ਕੌਰ, ਸਾਜਨ, ਗੁਰਦਿੱਤ ਪਾਲ ਸਿੰਘ, ਨਿਸ਼ਾਨ ਸਿੰਘ, ਸਤਿਨਾਮ ਸਿੰਘ ਤੇ ਹੋਰਨਾਂ ਨੇ ਬਾਖੂਬੀ ਰੋਲ ਨਿਭਾਏ। ਨਾਟਕ ਦੇ ਕਲਾਕਾਰਾਂ ਨੂੰ ਨਾਟਸ਼ਾਲਾ ਦੇ ਮੁਖੀ ਜਤਿੰਦਰ ਬਰਾੜ ਵੱਲੋਂ ਸਨਮਾਨਿਤ ਕੀਤਾ ਗਿਆ।

Advertisement

Advertisement
Tags :
‘ਮਾਹੀਥਾਣੇਦਾਰਨਾਟਕਮੰਚਨਮੇਰਾ