For the best experience, open
https://m.punjabitribuneonline.com
on your mobile browser.
Advertisement

ਨਾਟਕ ‘ਕੋਈ ਹੈ ਜਵਾਬ’ ਦਾ ਮੰਚਨ

06:57 AM Mar 29, 2024 IST
ਨਾਟਕ ‘ਕੋਈ ਹੈ ਜਵਾਬ’ ਦਾ ਮੰਚਨ
ਨਾਟਕ ਵਿੱਚ ਆਪਣਾ ਕਿਰਦਾਰ ਨਿਭਾਉਂਦੇ ਹੋਏ ਕਲਾਕਾਰ। ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ 28 ਮਾਰਚ
ਉੱਤਰੀ ਖੇਤਰ ਸਭਿਆਚਾਰਕ ਕੇਂਦਰ ਅਤੇ ਥੀਏਟਰ ਫੋਰਮ ਪਟਿਆਲਾ ਵੱਲੋਂ 63ਵਾਂ ਵਿਸ਼ਵ ਰੰਗਮੰਚ ਦਿਵਸ ਮੌਕੇ ਸਮਾਗਮ ਕਾਲੀਦਾਸਾ ਆਡੀਟੋਰੀਅਮ ਭਾਸ਼ਾ ਵਿਭਾਗ ਵਿੱਚ ਕਰਵਾਇਆ ਗਿਆ। ਇਸ ਮੌਕੇ ਕਰਵਾਏ ਜਾ ਰਹੇ ਨਾਟਕ, ਵਿਚਾਰ ਗੋਸ਼ਟੀ ਤੇ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਹਰਪ੍ਰੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸਨ। ਪ੍ਰਧਾਨਗੀ ਮੰਡਲ ਵਿੱਚ ਰੰਗਮੰਚ ਦੇ ਬਾਬਾ ਬੋਹੜ ਪਦਮਸ਼੍ਰੀ ਪ੍ਰਾਣ ਸੱਭਰਵਾਲ, ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਸੀਨੀਅਰ ਪ੍ਰੋਗਰਾਮ ਅਫ਼ਸਰ ਰਵਿੰਦਰ ਸ਼ਰਮਾ, ਭਗਵਾਨ ਦਾਸ ਗੁਪਤਾ, ਸਤਨਾਮ ਸਿੰਘ ਤੇ ਹਰਭਜਨ ਕੌਰ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ, ਵਿਨੋਦ ਕੌਂਸਲ ਪ੍ਰਧਾਨ ਥੀਏਟਰ ਫੋਰਮ ਪਟਿਆਲਾ ਅਤੇ ਸੀਨੀਅਰ ਰੰਗਕਰਮੀ ਮੋਹਨ ਕੰਬੋਜ ਸ਼ਾਮਲ ਸਨ। ਸਮਾਗਮ ਦੌਰਾਨ ਜੋਗਾ ਸਿੰਘ ਦੇ ਨਿਰਦੇਸ਼ਨ ਹੇਠ ਨਾਟਕ ‘ਕੋਈ ਹੈ ਜਵਾਬ’ ਦਾ ਮੰਚਨ ਵੀ ਕੀਤਾ ਗਿਆ। ਨਾਟਕ ਦੇ ਕਲਾਕਾਰਾਂ ਨੇ ਆਪਣੇ ਆਪਣੇ ਰੋਲ ਬਾਖ਼ੂਬੀ ਨਿਭਾਏ ਅਤੇ ਪਿੱਠਵਰਤੀ ਗਾਇਕ ਕਮਲਜੀਤ ਟਿੰਮੀ ਦੀ ਆਵਾਜ਼ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਨਸ਼‌ਿਆਂ ਤੇ ਆਧਾਰਿਤ ਨਾਟਕ ਆਪਣਾ ਪ੍ਰਭਾਵ ਛੱਡਣ ਵਿੱਚ ਕਾਫ਼ੀ ਸਫਲ ਰਿਹਾ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੰਗਮੰਚ ਵਿਭਾਗ ਦੇ ਸਾਬਕਾ ਮੁਖੀ ਯੋਗੇਸ਼ ਗੰਭੀਰ ਨੇ ਆਪਣੇ ਭਾਸ਼ਣ ਵਿੱਚ ਰੰਗਮੰਚ ਕਰਮੀਆਂ ਦੇ ਭਵਿੱਖ ਲਈ ਚਿੰਤਾ ਜ਼ਾਹਰ ਕਰਦਿਆਂ ਸਰਕਾਰ ਵੱਲੋਂ ਪਹਿਲਕਦਮੀ ਕਰਨ ’ਤੇ ਜ਼ੋਰ ਦਿੱਤਾ। ਉੱਤਰੀ ਖੇਤਰ ਸਭਿਆਚਾਰਕ ਕੇਂਦਰ ਦੇ ਸੀਨੀਅਰ ਪ੍ਰੋਗਰਾਮ ਅਫ਼ਸਰ ਰਵਿੰਦਰ ਸ਼ਰਮਾ ਨੇ ਨਾਟਕ ਲੇਖਕਾਂ ਨੂੰ ਦੇਸ਼ ਦੀ ਆਜ਼ਾਦੀ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਬਾਰੇ ਅਤੇ ਸਮਾਜ ਦੀਆਂ ਕੁਰੀਤੀਆਂ ਨੂੰ ਉਜਾਗਰ ਕਰਨ ਦੇ ਨਾਲ ਸਮਾਜ ਸੇਵੀਆਂ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਬਾਰੇ ਵੀ ਆਪਣੇ ਨਾਟਕਾਂ ਰਾਹੀਂ ਉਜਾਗਰ ਕਰਨ ਉੱਤੇ ਜ਼ੋਰ ਦੇਣ ਲਈ ਅਪੀਲ ਕੀਤੀ। ਮੰਚ ਸੰਚਾਲਨ ਫੋਰਮ ਦੇ ਸਕੱਤਰ ਜਨਰਲ ਗੁਰਨੇਕ ਭੱਟੀ ਨੇ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×