ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਟਕ ‘ਬੜੇ ਭਾਈ ਸਾਹਿਬ’ ਤੇ ‘ਇਕ ਰੁਕਾ ਹੁਆ ਫ਼ੈਸਲਾ’ ਦਾ ਮੰਚਨ

10:57 AM Nov 26, 2023 IST
ਨਾਟਕ ਦੀ ਪੇਸ਼ਕਾਰੀ ਕਰਦੇ ਹੋਏ ਕਲਾਕਾਰ। -ਫ਼ੋਟੋ: ਅਕੀਦਾ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਨਵੰਬਰ
ਸਵਰਗੀ ਪ੍ਰੀਤਮ ਸਿੰਘ ਉਬਰਾਏ ਮੈਮੋਰੀਅਲ ਰਾਸ਼ਟਰੀ ਨਾਟਕ ਮੇਲੇ ਦੇ ਦਸਵੇਂ ਦਿਨ ਕਾਲੀਦਾਸ ਆਡੀਟੋਰੀਅਮ ਵਿਰਸਾ ਬਿਹਾਰ ਕੇਂਦਰ ਪਟਿਆਲਾ ਵਿੱਚ ਉੱਤਰਾਖੰਡ ਅਤੇ ਜੰਮੂ ਕਸ਼ਮੀਰ ਦੇ ਕਲਾਕਾਰਾਂ ਨੇ ਆਪਣੇ ਨਾਟਕਾਂ ਰਾਹੀਂ ਪਟਿਆਲਵੀਆਂ ਨੂੰ ਕੀਲ ਕੇ ਰੱਖ ਦਿੱਤਾ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਕਲਾਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਵੱਲੋਂ ਸਾਂਝੇ ਤੌਰ ’ਤੇ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਦੇ ਨਾਲ ਮਿਲ ਕੇ ਕੀਤੇ ਜਾ ਰਹੇ 15 ਦਿਨਾਂ ਨਾਟਕ ਮੇਲੇ ਵਿੱਚ ਜੰਮੂ ਕਸ਼ਮੀਰ ਰੰਗ ਮੰਚ ਰਾਜੌਰੀ ਵੱਲੋਂ ਮੁਨਸ਼ੀ ਪ੍ਰੇਮ ਚੰਦ ਦਾ ਨਾਟਕ ‘ਬੜੇ ਭਾਈ ਸਾਹਿਬ’ ਦਾ ਮੰਚਨ ਕੀਤਾ ਗਿਆ, ਜਿਸ ਦੇ ਨਿਰਦੇਸ਼ਕ ਡਾਕਟਰ ਵਿਸ਼ਾਲ ਪਹਾੜੀ ਸਨ। ਇਸੇ ਤਰ੍ਹਾਂ ਦੂਸਰਾ ਨਾਟਕ ਦੂਨ ਘਾਟੀ ਰੰਗ ਮੰਚ ਵੱਲੋਂ ਬਰਜੇਸ਼ ਨਰਾਇਣ ਦੀ ਨਿਰਦੇਸ਼ਨਾ ਹੇਠ ‘ਏਕ ਰੁਕਾ ਹੂਆ ਫ਼ੈਸਲਾ’ ਖੇਡਿਆ ਗਿਆ ਇਹ ਨਾਟਕ ਰਣਜੀਤ ਕਪੂਰ ਦੁਆਰਾ ਲਿਖਿਆ ਗਿਆ ਸੀ। ਇਸ ਮੌਕੇ ਮੇਲੇ ਦੇ ਪ੍ਰਬੰਧਕਾਂ ਵੱਲੋਂ ਮਿਲ ਕੇ ਦੋਹਾਂ ਨਾਟਕਾਂ ਦੇ ਸਾਰੇ ਕਲਾਕਾਰਾਂ ਦਾ ਮਾਨ ਸਨਮਾਨ ਕੀਤਾ ਗਿਆ ਅਤੇ ਦੋਵਾਂ ਸੰਸਥਾਵਾਂ ਨੂੰ 5100 ਨਕਦ ਅਵਾਰਡ ਤੋਂ ਇਲਾਵਾ ਸਨਮਾਨਿਤ ਪ੍ਰਮਾਣ ਪੱਤਰ ਭੇਟ ਕਰਕੇ ਸਨਮਾਨ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਪ੍ਰਬੰਧਕਾਂ ਨੇ ਆਏ ਹੋਏ ਮਹਿਮਾਨਾਂ ਦਾ ਵੀ ਫੁੱਲਾਂ ਦੇ ਬੁੱਕੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਦਿਆਂ ਸ਼ਾਲ ਦੇ ਕੇ ਸਨਮਾਨ ਕੀਤਾ। ਮੇਲੇ ਦੇ ਡਾਇਰੈਕਟਰ ਪਰਮਿੰਦਰ ਪਾਲ ਕੌਰ ਅਤੇ ਗੋਪਾਲ ਸ਼ਰਮਾ ਨੇ ਦਰਸ਼ਕਾਂ ਨੂੰ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ 30 ਨਵੰਬਰ ਤੱਕ ਜੀ ਜੈਸੀ ਆਪਕੀ ਮਰਜ਼ੀ, ਇੱਕ ਬਾਬੂ ਕੀ ਮੌਤ, ਅਵਾਰਾ ਅਤੇ ਹੋਰ ਕਈ ਪ੍ਰਕਾਰ ਦੇ ਉੱਚ ਕੋਟੀ ਦੇ ਨਾਟਕਾਂ ਦਾ ਮੰਚਨ ਇਸ ਮੇਲੇ ਵਿੱਚ ਹੋਵੇਗਾ। ਉਨ੍ਹਾਂ ਨੇ ਸਾਰਿਆਂ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈੈ।

Advertisement

Advertisement
Advertisement