ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਪਿੜ ਮਘਿਆ
08:14 AM Dec 24, 2024 IST
ਪੱਤਰ ਪ੍ਰੇਰਕ
ਫਰੀਦਾਬਾਦ, 23 ਦਸੰਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਪਿੜ ਮਘ ਗਿਆ ਹੈ। ਸੰਭਾਵੀ ਉਮੀਦਵਾਰਾਂ ਵੱਲੋਂ ਫਰੀਦਾਬਾਦ ਜ਼ਿਲ੍ਹੇ ਦੀ ਸੰਗਤ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਪੰਚਾਇਤ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਖ਼ਾਲਸਾ, ਉੱਘੇ ਸਨਅਤਕਾਰ ਮੋਹਨ ਸਿੰਘ, ਐੱਸਐੱਸ ਬਾਂਗਾ, ਗੁਰਪ੍ਰਸਾਦ ਸਿੰਘ ਅਤੇ ਰਵਿੰਦਰ ਸਿੰਘ ਵਰਗੇ ਆਗੂਆਂ ਵੱਲੋਂ ਚੋਣ ਪਿੜ ਵਿੱਚ ਉਤਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੁਖਦੇਵ ਸਿੰਘ ਖ਼ਾਲਸਾ ਤਿੰਨ ਦਹਾਕਿਆਂ ਦੇ ਵੱਧ ਸਮੇਂ ਤੋਂ ਸਮਾਜ ਸੇਵਾ ਨਾਲ ਜੁੜੇ ਹੋਏ ਹਨ। ਮੋਹਨ ਸਿੰਘ ਵੱਲੋਂ ਕੀਰਤਨੀ ਜਥਿਆਂ ਰਾਹੀਂ ਸੇਵਾ ਨੂੰ ਪਹਿਲ ਦਿੱਤੀ ਹੈ ਅਤੇ ਕਈ ਸਿੰਘ ਸਭਾਵਾਂ ਨੂੰ ਉਨ੍ਹਾਂ ਦਾ ਸਮਰਥਨ ਹਾਸਲ ਹੈ। ਗੁਰਪ੍ਰਸਾਦ ਸਿੰਘ ਨੂੰ ਸੱਤਾਧਾਰੀ ਧਿਰ ਦੇ ਕਰੀਬੀ ਮੰਨਿਆ ਜਾਂਦਾ ਹੈ।
Advertisement
Advertisement