For the best experience, open
https://m.punjabitribuneonline.com
on your mobile browser.
Advertisement

ਬਨੂੜ ਖੇਤਰ ਵਿੱਚ ਪੋਲਿੰਗ ਬੂਥਾਂ ’ਤੇ ਪੁੱਜਿਆ ਅਮਲਾ

08:26 AM Jun 01, 2024 IST
ਬਨੂੜ ਖੇਤਰ ਵਿੱਚ ਪੋਲਿੰਗ ਬੂਥਾਂ ’ਤੇ ਪੁੱਜਿਆ ਅਮਲਾ
ਬਨੂੜ ਦੇ ਨਗਰ ਕੌਂਸਲ ਦਫ਼ਤਰ ਵਿੱਚ ਬਣੇ ਪੋਲਿੰਗ ਬੂਥ ਵਿੱਚ ਪੁੱਜਿਆ ਚੋਣ ਅਮਲਾ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 31 ਮਈ
ਬਨੂੜ ਖੇਤਰ ਵਿੱਚ ਸ਼ਨਿੱਚਰਵਾਰ ਨੂੰ ਪੈਣ ਵਾਲੀਆਂ ਵੋਟਾਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹਨ। ਇਸ ਖੇਤਰ ਵਿੱਚ 66 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਬੂਥ ਸੰਵੇਦਨਸ਼ੀਲ ਹਨ, ਜਿਨ੍ਹਾਂ ਵਿੱਚ ਹੁਲਕਾ, ਫ਼ਤਹਿਪੁਰ ਗੜ੍ਹੀ ਅਤੇ ਉੜਦਣ ਸ਼ਾਮਲ ਹਨ। ਨਗਰ ਕੌਂਸਲ ਬਨੂੜ ਦੇ ਦਫ਼ਤਰ ਵਿਖੇ ਬਣੇ ਹੋਏ ਪੋਲਿੰਗ ਬੂਥ ਨੂੰ ਅਤਿ-ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਐਲਾਨੇ ਗਏ ਪੋਲਿੰਗ ਬੂਥਾਂ ਉੱਤੇ ਸੁਰੱਖਿਆ ਦੇ ਹੋਰ ਵੀ ਵਧੇਰੇ ਪ੍ਰਬੰਧ ਕੀਤੇ ਗਏ ਹਨ ਤੇ ਇੱਥੇ ਅਰਧ ਸੈਨਿਕ ਬਲਾਂ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਸਮੁੱਚੇ ਖੇਤਰ ਦੇ ਪੋਲਿੰਗ ਬੂਥਾਂ ਉੱਤੇ ਚੋਣ ਅਮਲਾ ਪਹੁੰਚ ਗਿਆ ਹੈ। ਚੋਣ ਅਮਲੇ ਦੇ ਖਾਣੇ ਦਾ ਪ੍ਰਬੰਧ ਮਿੱਡ-ਡੇਅ ਮੀਲ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਹੈ। ਬੀਐੱਲਓ ਅਤੇ ਬੂਥ ਲੈਵਲ ਦੀਆਂ ਕਮੇਟੀਆਂ ਵੱਲੋਂ ਵੋਟਰਾਂ ਦੀ ਵੋਟਰ ਪਰਚੀਆਂ ਘਰੋਂ-ਘਰੀਂ ਪਹੁੰਚਾ ਦਿੱਤੀਆਂ ਗਈਆਂ ਹਨ ਅਤੇ ਵੋਟਰਾਂ ਨੂੰ ਆਪਣੇ ਵੋਟ ਦੀ ਵਰਤੋਂ ਹਰ ਹਾਲਤ ਵਿੱਚ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਪੋਲਿੰਗ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਲਾਈਨਾਂ ਉੱਤੇ ਛਾਂ ਯਕੀਨੀ ਬਣਾਉਣ ਲਈ ਟੈਂਟਾਂ ਦੀਆਂ ਛੱਤਾਂ ਵੀ ਲਗਾਈਆਂ ਜਾ ਰਹੀਆਂ ਹਨ ਅਤੇ ਪਾਣੀ ਦਾ ਵੀ ਉਚੇਚਾ ਪ੍ਰਬੰਧ ਕੀਤਾ ਗਿਆ ਹੈ।ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਗਸ਼ਤ ਵਧਾ ਦਿੱਤੀ ਗਈ ਹੈ। ਕੁੱਝ ਥਾਵਾਂ ’ਤੇ ਨਾਕੇ ਵੀ ਲਗਾਏ ਗਏ ਹਨ। ਬਨੂੜ ਦੇ ਥਾਣਾ ਮੁਖੀ ਇੰਸਪੈਕਟਰ ਸਿਮਰਜੀਤ ਸਿੰਘ ਸ਼ੇਰ ਗਿੱਲ ਨੇ ਦੱਸਿਆ ਕਿ ਪੁਲੀਸ ਨੇ ਅਰਧ ਫੌਜੀ ਦਸਤਿਆਂ ਦੀ ਮਦਦ ਨਾਲ ਹਰ ਕੋਨੇ-ਕੋਨੇ ’ਤੇ ਬਾਜ਼ ਅੱਖ ਰੱਖੀ ਹੋਈ ਹੈ।

Advertisement

ਹੋਟਲ ਗਰੈਂਡ ਪੰਜਾਬ ਵੱਲੋਂ ਦਸ ਫ਼ੀਸਦੀ ਦੀ ਛੋਟ

ਬਨੂੜ ਵਿੱਚ ਬੇਹੱਦ ਮਕਬੂਲ ਹੋਟਲ ਗਰੈਂਡ ਪੰਜਾਬ ਵੱਲੋਂ ਵੋਟ ਦੀ ਵਰਤੋਂ ਕਰਨ ਵਾਲਿਆਂ ਲਈ ਆਫ਼ਰ ਐਲਾਨੀ ਗਈ ਹੈ। ਹੋਟਲ ਦੇ ਮਾਲਕ ਸੁਨੀਲ ਕੁਮਾਰ ਨੇ ਦੱਸਿਆ ਕਿ ਪਹਿਲੀ ਜੂਨ ਨੂੰ ਵੋਟ ਦੀ ਵਰਤੋਂ ਕਰਨ ਵਾਲਾ ਕੋਈ ਵੀ ਵੋਟਰ ਆਪਣੀ ਉਂਗਲ ਤੇ ਲੱਗੇ ਵੋਟਰ ਸਿਆਹੀ ਵਾਲੇ ਨਿਸ਼ਾਨ ਨੂੰ ਵਿਖਾ ਕੇ ਹਰ ਤਰਾਂ ਦੇ ਖਾਣ-ਪੀਣ ਦੇ ਸਾਮਾਨ ਵਿੱਚ ਦਸ ਫ਼ੀਸਦੀ ਦੀ ਛੋਟ ਹਾਸਿਲ ਕਰ ਸਕਦਾ ਹੈ।

ਚੋਣ ਤਿਆਰੀਆਂ ਦਾ ਜਾਇਜ਼ਾ

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਸਾਂਝੇ ਤੌਰ ’ਤੇ ਵੱਖ-ਵੱਖ ਸ਼੍ਰੇਣੀਆਂ ਅਧੀਨ ਚੁਣੇ ਗਏ ਪੋਲਿੰਗ ਬੂਥਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਸ਼ਿੰਗਾਰੀਵਾਲਾ, ਨਾਡਾ, ਮੁੱਲਾਂਪੁਰ ਗਰੀਬਦਾਸ, ਸਿੱਸਵਾਂ ਅਤੇ ਕੁਰਾਲੀ ਸ਼ਾਮਲ ਸਨ ਜਿੱਥੇ ਸਾਰੇ ਪ੍ਰਬੰਧ ਪੁਖਤਾ ਪਾਏ ਗਏ ਹਨ। ਇਸ ਮੌਕੇ ਏਡੀਸੀ ਦਮਨਜੀਤ ਸਿੰਘ, ਐੱਸਪੀਆਈ ਜੋਤੀ ਯਾਦਵ ਅਤੇ ਐੱਸਡੀਐੱਮ ਖਰੜ੍ਹ ਗੁਰਮੰਦਰ ਸਿੰਘ ਹਾਜ਼ਰ ਸਨ।

Advertisement
Author Image

joginder kumar

View all posts

Advertisement
Advertisement
×