For the best experience, open
https://m.punjabitribuneonline.com
on your mobile browser.
Advertisement

ਦਸਮੇਸ਼ ਸੰਸਥਾਵਾਂ ਬਾਦਲ ਦਾ ਸਟਾਫ ਹਰਸਿਮਰਤ ਨੂੰ ਵਧਾਈ ਦੇਣ ਪੁੱਜਾ

08:08 AM Jun 06, 2024 IST
ਦਸਮੇਸ਼ ਸੰਸਥਾਵਾਂ ਬਾਦਲ ਦਾ ਸਟਾਫ ਹਰਸਿਮਰਤ ਨੂੰ ਵਧਾਈ ਦੇਣ ਪੁੱਜਾ
ਹਰਸਿਮਰਤ ਕੌਰ ਤੇ ਸੁਖਬੀਰ ਬਾਦਲ ਨੂੰ ਵਧਾਈ ਦਿੰਦੇ ਹੋਏ ਦਸਮੇਸ਼ ਸੰਸਥਾਵਾਂ ਦੇ ਪ੍ਰਿੰਸੀਪਲ ਤੇ ਸਟਾਫ ਮੈਂਬਰ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 5 ਜੂਨ
ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ ’ਤੇ ਉਨ੍ਹਾਂ ਨੂੰ ਵਧਾਈ ਦੇਣ ਲਈ ਅੱਜ ਦਸਮੇਸ਼ ਸੰਸਥਾਵਾਂ ਬਾਦਲ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰ ਬਾਦਲ ਹਾਊਸ ਪੁੱਜੇ। ਇਸ ਮੌਕੇ ਦਸਮੇਸ਼ ਗਰਲਜ ਕਾਲਜ ਬਾਦਲ ਦੇ ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਅਤੇ ਦਸਮੇਸ਼ ਸਿੱਖਿਆ ਕਾਲਜ ਦੇ ਪ੍ਰਿੰਸੀਪਲ ਡਾ. ਵਨੀਤਾ ਗੁਪਤਾ ਨੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਬਾਦਲ ਨੂੰ ਲਗਾਤਾਰ ਚੌਥੀ ਵਾਰ ਜਿੱਤ ਲਈ ਵਧਾਈ ਦਿੱਤੀ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਆ। ਇਸ ਮੌਕੇ ਮਾਲਵਾ ਸਕੂਲ ਗਿੱਦੜਬਾਹਾ ਦੇ ਉਪ-ਪ੍ਰਿੰਸੀਪਲ ਜਸਬੀਰ ਸਿੰਘ ਬਰਾੜ ਤੇ ਪ੍ਰਬੰਧਕ ਪ੍ਰਵੀਨ ਕੁਮਾਰ ਵੀ ਮੌਜੂਦ ਸਨ। ਪ੍ਰਿੰਸੀਪਲ ਐੱਸਐੱਸ ਸੰਘਾ ਅਤੇ ਡਾ. ਵਨੀਤਾ ਗੁਪਤਾ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਇਲਾਕੇ ਦੇ ਵਿਕਾਸ ਵਿੱਚ ਪਾਏ ਵੱਡੇ ਯੋਗਦਾਨ ਸਦਕਾ ਮੁੜ ਤੋਂ ਸੰਸਦੀ ਹਲਕੇ ਦੀ ਨੁਮਾਇੰਦਗੀ ਸੌਂਪੀ ਹੈ। ਡਾ. ਸੰਘਾ ਨੇ ਉਮੀਦ ਜ਼ਾਹਰ ਕੀਤੀ ਕਿ ਹੁਣ ਬਠਿੰਡਾ ਲੋਕ ਸਭਾ ਹਲਕੇ ਦੇ ਵਿਕਾਸ ਨੂੰ ਹੋਰ ਬਿਹਤਰ ਗਤੀ ਮਿਲੇਗੀ।
ਇਸ ਮੌਕੇ ਦਸਮੇਸ਼ ਕਾਲਜ ਦੇ ਉਪ-ਪ੍ਰਿੰਸੀਪਲ ਇੰਦਰਾ ਪਾਹੂਜਾ, ਸਹਾਇਕ ਪ੍ਰੋ. ਓਂਕਾਰ ਸਿੰਘ, ਸਹਾਇਕ ਪ੍ਰੋ. ਸ਼ੁਸਮਾ ਮਿੱਡਾ, ਸਹਾਇਕ ਪ੍ਰੋ. ਰਮਨ ਸਿੱਧੂ, ਸਹਾਇਕ ਪ੍ਰੋ. ਸਿਮਰਜੀਤ ਕੌਰ, ਸਹਾਇਕ ਪ੍ਰੋ. ਡਾ. ਮੀਨਲ, ਸਹਾਇਕ ਪ੍ਰੋ. ਅਮਨਿੰਦਰ ਢੀਂਡਸਾ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×