ਜ਼ਿੰਦਗੀ ਲਈ ਜੂਝ ਰਹੇ ਪੰਜਾਬੀ ਵਿਅਕਤੀ ਲਈ ਅਧਿਆਤਮਕ ਆਗੂ ਨੇ ਮੋਦੀ ਤੇ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਮੰਗ ਕੀਤੀ
ਜੰਮੂ, 4 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਵਿੱਚ ਅਧਿਆਤਮਕ ਆਗੂ ਨੇ ਅਮਰੀਕਾ ’ਚ ਦਿਲ ਦਾ ਦੌਰਾ ਪੈਣ ਮਗਰੋਂ ਆਪਣੀ ਜ਼ਿੰਦਗੀ ਲਈ ਜੂਝ ਰਹੇ ਪੰਜਾਬੀ ਵਿਅਕਤੀ ਲਈ ਤੁਰੰਤ ਸਹਾਇਤਾ ਦੀ ਅਪੀਲ ਕੀਤੀ ਹੈ। ਸੰਤ ਗੁਰੂ ਸਵਾਮੀ ਪਾਲ ਮਹਾਰਾਜ ਨੇ ਦੱਸਿਆ, ‘ਜਦੋਂ ਵੀ ਸਾਡੇ ਨੌਜਵਾਨ ਸੰਕਟ ਦਾ ਸਾਹਮਣਾ ਕਰਦੇ ਹਨ, ਚਾਹੇ ਯੂਕਰੇਨ ਵਿੱਚ ਜਾਂ ਵਿਸ਼ਵ ਪੱਧਰ 'ਤੇ ਕਿਤੇ ਵੀ, ਸਾਡੇ ਪ੍ਰਧਾਨ ਮੰਤਰੀ ਅੱਗੇ ਆਉਂਦੇ ਹਨ। ਇਸ ਨਾਜ਼ੁਕ ਸਮੇਂ ਵਿੱਚ ਸਰਕਾਰ ਰਵੀ ਕਾਂਤ ਸ਼ਰਮਾ ਵੱਲ ਆਪਣਾ ਮਦਦ ਦਾ ਹੱਥ ਵਧਾਏ।’ ਸੰਤ ਗੁਰੂ ਸਵਾਮੀ ਪਾਲ ਮਹਾਰਾਜ ਨੇ ਦੱਸਿਆ ਕਿ ਕੈਨੇਡਾ ਵਿੱਚ ਕੰਮ ਕਰ ਰਹੇ ਪੱਤਰਕਾਰ ਰਵੀ ਕਾਂਤ ਸ਼ਰਮਾ ਅਮਰੀਕਾ ਵਿੱਚ ਆਪਣੇ ਕਿਸੇ ਫਰਜ਼ ਨੂੰ ਪੂਰਾ ਕਰਨ ਲਈ ਗਏ ਸਨ ਤੇ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ। ਹੁਣ ਲਾਸ ਏਂਜਲਸ ਮੈਡੀਕਲ ਸੈਂਟਰ ਵਿੱਚ ਦਾਖਲ ਸ਼ਰਮਾ ਦੀ ਗੰਭੀਰ ਹਾਲਤ ਹੈ ਤੇ ਉਸ ਨੂੰ ਬੀਮਾ ਮਿਲਣ ਲਈ ਤੁਰੰਤ ਆਪਣੇ ਦੇਸ਼ ਕੈਨੇਡਾ ਭੇਜਣਾ ਜ਼ਰੂਰੀ ਹੈ। ਸਰੋਤਾਂ ਅਤੇ ਸਹਾਇਤਾ ਦੀ ਘਾਟ ਨੇ ਸ਼ਰਮਾ ਅਤੇ ਉਸ ਦੇ ਪਰਿਵਾਰ ਗੰਭੀਰ ਸਥਿਤੀ ਵਿੱਚ ਹੈ।