ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਗਰੂਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ

11:11 AM Dec 21, 2023 IST

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 20 ਦਸੰਬਰ
ਸ਼ਹਿਰ ਵਿੱਚ ਬੀਤੀ ਰਾਤ ਚੋਰੀ ਦੀਆਂ ਚਾਰ ਘਟਨਾਵਾਂ ਵਾਪਰੀਆਂ ਹਨ। ਜਾਣਕਾਰੀ ਮੁਤਾਬਕ ਸ਼ਹਿਰ ਦੇ ਕ੍ਰਿਸ਼ਨਪੁਰਾ ’ਚ ਇੱਕ ਕੋਠੀ ’ਚੋਂ ਸਾਮਾਨ ਚੋਰੀ ਹੋਣ, ਹਰੀਪੁਰਾ ਰੋਡ ’ਤੇ ਇੱਕ ਦੁਕਾਨ ਦਾ ਸ਼ਟਰ ਤੋੜ ਕੇ ਸਾਮਾਨ ਤੇ ਨਕਦੀ ਚੋਰੀ ਹੋਣ, ਘਰ ਅੱਗੇ ਖੜ੍ਹੀ ਕਾਰ ਦੇ ਚਾਰੋਂ ਟਾਇਰ ਚੋਰੀ ਹੋਣ ਤੋਂ ਇਲਾਵਾ ਬਾਜ਼ਾਰ ’ਚ ਭਾਂਡਿਆਂ ਦੀ ਇੱਕ ਦੁਕਾਨ ਅੱਗੇ ਪਏ ਸਾਮਾਨ ’ਚੋਂ ਦੋ ਮੋਟਰਸਾਈਕਲ ਸਵਾਰ ਮਿਕਸਰ ਜੂਸਰ ਚੋਰੀ ਕਰ ਕੇ ਫ਼ਰਾਰ ਹੋ ਗਏ। ਸ਼ਹਿਰ ਦੀ ਕ੍ਰਿਸ਼ਨਪੁਰਾ ਕਲੋਨੀ ਦੀ ਵਸਨੀਕ ਰਮੇਸ਼ ਕੁਮਾਰੀ ਗੋਇਲ ਨੇ ਦੱਸਿਆ ਕਿ ਉਹ ਕੁੱਝ ਦਿਨਾਂ ਤੋਂ ਬਾਹਰ ਗਏ ਹੋਏ ਸਨ। ਜਦੋਂ ਅੱਜ ਵਾਪਸ ਆ ਕੇ ਉਨ੍ਹਾਂ ਦੇਖਿਆ ਤਾਂ ਤਾਲੇ ਟੁੱਟੇ ਹੋਏ ਸਨ ਅਤੇ ਘਰ ਅੰਦਰ ਪਿਆ ਸਾਮਾਨ ਖਿੱਲਰਿਆ ਪਿਆ ਸੀ। ਕਰੀਬ 15/20 ਗਿਫ਼ਟ ਆਈਟਮਾਂ, ਰਸੋਈ ਦਾ ਸਾਮਾਨ, ਕੱਪੜੇ ਅਤੇ ਹੋਰ ਘਰੇਲੂ ਸਾਮਾਨ ਚੋਰੀ ਹੋ ਗਿਆ ਹੈ। ਸੂਚਨਾ ਦੇਣ ’ਤੇ ਥਾਣਾ ਸਿਟੀ ਪੁਲੀਸ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਪੁੱਜ ਕੇ ਮੌਕਾ ਵੇਖਿਆ ਗਿਆ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸਥਾਨਕ ਸ਼ਿਵਮ ਕਲੋਨੀ ਦੇ ਵਸਨੀਕ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਹਰੀਪੁਰਾ ਰੋਡ ’ਤੇ ਉਸਦੀ ਗੋਇਲ ਕਰਿਆਨਾ ਸਟੋਰ ਨਾਮ ਦੀ ਦੁਕਾਨ ਹੈ। ਬੀਤੀ ਰਾਤ ਉਹ ਦੁਕਾਨ ਬੰਦ ਕਰ ਕੇ ਗਿਆ ਸੀ। ਅੱਜ ਸਵੇਰੇ ਉਸਨੂੰ ਕਿਸੇ ਨੇ ਫੋਨ ਕਰ ਕੇ ਚੋਰੀ ਹੋਣ ਦੀ ਜਾਣਕਾਰੀ ਦਿੱਤੀ। ਦੁਕਾਨ ’ਤੇ ਪੁੱਜ ਕੇ ਵੇਖਿਆ ਤਾਂ 15 ਪੈਕਟ ਰਿਫਾਇੰਡ ਘੀ, 13 ਪੈਕਟ ਡਾਲਡਾ ਘੀ, 8 ਕਿਲੋ ਦੇਸੀ ਘੀ, ਚਾਰ ਕਿਲੋ ਡਰਾਈ ਫਰੂਟ, 90 ਕਿਲੋ ਆਟਾ ਅਤੇ ਕਰੀਬ ਚਾਰ ਹਜ਼ਾਰ ਰੁਪਏ ਨਕਦੀ ਗਾਇਬ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਰੀਬ 75 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਇਸੇ ਤਰ੍ਹਾਂ ਅਨਾਜ ਮੰਡੀ ਦੇ ਬਾਹਰ ਘਰ ਦੇ ਅੱਗੇ ਖੜ੍ਹੀ ਬਲੈਨੋ ਕਾਰ ਦੇ ਚਾਰੋਂ ਟਾਇਰ ਚੋਰੀ ਹੋਏ ਹਨ। ਚੋਰ ਅਲਾਏ ਸਮੇਤ ਚਾਰੋ ਟਾਇਰ ਖੋਲ੍ਹ ਕੇ ਲੈ ਗਏ ਅਤੇ ਕਾਰ ਨੂੰ ਇੱਟਾਂ ਦੇ ਸਹਾਰੇ ਖੜ੍ਹੀ ਕਰ ਗਏ। ਬੀਤੀ ਦੇਰ ਸ਼ਾਮ ਪਟਿਆਲਾ ਗੇਟ ਬਾਜ਼ਾਰ ’ਚ ਦੋ ੇ ਮੋਟਰਸਾਈਕਲ ਸਵਾਰ ਇੱਕ ਕਰੌਕਰੀ ਦੀ ਦੁਕਾਨ ਅੱਗੇ ਪਏ ਸਾਮਾਨ ’ਚੋਂ ਇੱਕ ਮਿਕਸਰ ਜੂਸਰ ਚੁੱਕ ਕੇ ਫ਼ਰਾਰ ਗਏ। ਇਹ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ।

Advertisement

Advertisement