ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨਾਂ ਦੀ ਗੱਡੀ ’ਤੇ ਲੱਗੇ ਸਪੀਕਰ ਬੰਦ ਕਰਵਾਏ

08:05 AM May 23, 2024 IST
ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਪੁਲੀਸ ਅਧਿਕਾਰੀ।

ਭਗਵਾਨ ਦਾਸ ਗਰਗ
ਨਥਾਣਾ, 22 ਮਈ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦਾ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦੇਰ ਸ਼ਾਮ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ। ਯੂਨੀਅਨ ਦੇ ਬਲਾਕ ਪੱਧਰੀ ਆਗੂ ਅਵਤਾਰ ਸਿੰਘ ਅਤੇ ਲਖਵੀਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਰਕਰ ਇੱਥੋਂ ਦੇ ਪੁਰਾਣੇ ਬਾਜ਼ਾਰ ’ਚ ਇਕੱਠੇ ਹੋਏ। ਜਿਉਂ ਹੀ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਪੁੱਜਣ ਦੀ ਭਿਣਕ ਲੱਗੀ ਤਾਂ ਕਿਸਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਕਿਸਾਨਾਂ ਨੇ ਆਪਣੀ ਗੱਡੀ ’ਤੇ ਦੋ ਵੱਡੇ ਸਪੀਕਰ ਫਿੱਟ ਕੀਤੇ ਹੋਏ ਸਨ, ਜਿਨ੍ਹਾਂ ਦੀ ਉੱਚੀ ਆਵਾਜ਼ ਪਰਮਪਾਲ ਕੌਰ ਵੱਲੋਂ ਮਹਿਲਾ ਵਰਕਰਾਂ ਨਾਲ ਕੀਤੀ ਜਾ ਰਹੀ ਨੁੱਕੜ ਮੀਟਿੰਗ ’ਚ ਵਿਘਨ ਪਾ ਰਹੀ ਸੀ। ਭਾਜਪਾ ਉਮੀਦਵਾਰ ਨੇ ਇਸ ਸ਼ੋਰ-ਸ਼ਰਾਬੇ ਨੂੰ ਕੁਝ ਦੇਰ ਤਾਂ ਬਰਦਾਸ਼ਤ ਕੀਤਾ ਪਰ ਫਿਰ ਉਨ੍ਹਾਂ ਆਪਣਾ ਭਾਸ਼ਣ ਬੰਦ ਕਰ ਕੇ ਕੁਝ ਗਜ਼ ਦੀ ਦੂਰੀ ’ਤੇ ਤਾਇਨਾਤ ਪੁਲੀਸ ਦੇ ਮੌਕੇ ਦੇ ਇੰਚਾਰਜ ਡੀਐੱਸਪੀ ਨੂੰ ਸੱਦ ਕੇ ਕਿਸਾਨਾਂ ਵੱਲੋਂ ਬਿਨਾਂ ਮਨਜ਼ੂਰੀ ਉੱਚੀ ਆਵਾਜ਼ ਵਿੱਚ ਚਲਾਏ ਜਾ ਰਹੇ ਸਪੀਕਰਾਂ ਨੂੰ ਤੁਰੰਤ ਬੰਦ ਕਰਵਾਉਣ ਲਈ ਕਿਹਾ।
ਉਨ੍ਹਾਂ ਤੁਰੰਤ ਐਕਸ਼ਨ ਨਾ ਲੈਣ ’ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜਣ ਦੀ ਗੱਲ ਵੀ ਆਖੀ। ਪੁਲੀਸ ਨੇ ਵੀ ਤੁਰੰਤ ਕਾਰਵਾਈ ਕਰਦਿਆਂ ਕਿਸਾਨ ਵਰਕਰਾਂ ਨੂੰ ਸਮਝਾ ਕੇ ਸਪੀਕਰ ਬੰਦ ਕਰਵਾ ਦਿੱਤੇ ਪਰ ਕਿਸਾਨਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ। ਇਸੇ ਦੌਰਾਨ ਭਾਜਪਾ ਉਮੀਦਵਾਰ ਪਰਮਪਾਲ ਕੌਰ ਨੇ ਨੁੱਕੜ ਮੀਟਿੰਗ ਸਮਾਪਤ ਕਰਕੇ ਕਿਸਾਨਾਂ ਦੇ ਵਿਰੋਧ ਵਾਲੀ ਥਾਂ ਅੱਗਿਓਂ ਪੈਦਲ ਲੰਘ ਕੇ ਗੱਡੀ ਤੱਕ ਪੁੱਜਣ ਨੂੰ ਤਰਜੀਹ ਦਿੱਤੀ। ਇਸ ਦੌਰਾਨ ਕਿਸਾਨਾਂ ਨੇ ਕਾਲੀਆਂ ਝੰਡੀਆ ਦਿਖਾ ਕੇ ਭਾਜਪਾ ਉਮੀਦਵਾਰ ਖ਼ਿਲਾਫ਼ ਵਿਰੋਧ ਜਿਤਾਇਆ।

Advertisement

Advertisement
Advertisement