For the best experience, open
https://m.punjabitribuneonline.com
on your mobile browser.
Advertisement

ਦੱਖਣ-ਏਸ਼ਿਆਈ ਭਾਈਚਾਰੇ ਨੇ ਜਾਹਨਵੀ ਕੰਦੂਲਾ ਲਈ ਇਨਸਾਫ਼ ਮੰਗਿਆ

08:05 AM Sep 18, 2023 IST
ਦੱਖਣ ਏਸ਼ਿਆਈ ਭਾਈਚਾਰੇ ਨੇ ਜਾਹਨਵੀ ਕੰਦੂਲਾ ਲਈ ਇਨਸਾਫ਼ ਮੰਗਿਆ
ਸਿਆਟਲ ਵਿਚ ਰੋਸ ਰੈਲੀ ਕੱਢਦੇ ਹੋਏ ਭਾਰਤੀ ਭਾਈਚਾਰੇ ਦੇ ਮੈਂਬਰ। -ਫੋਟੋ: ਪੀਟੀਆਈ
Advertisement

ਸਿਆਟਲ, 17 ਸਤੰਬਰ
ਜਾਹਨਵੀ ਕੰਦੂਲਾ ਲਈ ਨਿਆਂ ਮੰਗ ਰਹੇ ਦੱਖਣ-ਏਸ਼ਿਆਈ ਭਾਈਚਾਰੇ ਦੇ ਲੋਕਾਂ ਨੇ ਅੱਜ ਇੱਥੇ ਸਿਆਟਲ ਦੇ ਮੇਅਰ ਤੇ ਚੋਟੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਉਸ ਥਾਂ ਉਤੇ ਰੈਲੀ ਵੀ ਕੀਤੀ ਜਿੱਥੇ ਭਾਰਤੀ ਵਿਦਿਆਰਥਣ ਦੀ ਪੁਲੀਸ ਦੀ ਤੇਜ਼ ਰਫ਼ਤਾਰ ਕਾਰ ਨਾਲ ਟਕਰਾਉਣ ਮਗਰੋਂ ਮੌਤ ਹੋ ਗਈ ਸੀ। ਸਿਆਟਲ ਪੁਲੀਸ ਵਿਭਾਗ ਵੱਲੋਂ ਸੋਮਵਾਰ ਰਿਲੀਜ਼ ਇਕ ਬੌਡੀਕੈਮ ਫੁਟੇਜ ਵਿਚ ਸਾਹਮਣੇ ਆਇਆ ਸੀ ਕਿ ਪੁਲੀਸ ਅਧਿਕਾਰੀ ਡੇਨੀਅਲ ਔਡੇਰਰ ਇਸ ਜਾਨਲੇਵਾ ਹਾਦਸੇ ਉਤੇ ਹੱਸ ਰਿਹਾ ਸੀ। ਉਹ ਨਾਲ ਹੀ ਇਸ ਗੱਲ ਦੀ ਸੰਭਾਵਨਾ ਨੂੰ ਵੀ ਖਾਰਜ ਕਰ ਰਿਹਾ ਸੀ ਪੁਲੀਸ ਕਾਰ ਚਲਾ ਰਹੇ ਅਧਿਕਾਰੀ ਕੇਵਿਨ ਡੇਵ ਨੂੰ ਕਿਸੇ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਾਂ ਉਸ ਦੀ ਕੋਈ ਗਲਤੀ ਸੀ। ਸ਼ਨਿਚਰਵਾਰ ਦੱਖਣ-ਏਸ਼ਿਆਈ ਭਾਈਚਾਰੇ ਦੇ ਲੋਕ ਸਿਆਟਲ ਦੇ ਮੇਅਰ ਬਰੂਸ ਹਾਰੇਲ, ਪੁਲੀਸ ਮੁਖੀ ਆਡਰੀਅਨ ਡਿਆਜ਼ ਤੇ ਸ਼ਹਿਰ ਦੇ ਹੋਰ ਆਗੂਆਂ ਨੂੰ ਮਿਲੇ। ਮੇਅਰ ਨੇ ਇਸ ਮੌਕੇ ਜ਼ੋਰ ਦਿੱਤਾ ਕਿ ਸ਼ਹਿਰ ਦੇ ਪ੍ਰਸ਼ਾਸਨ ਤੇ ਲੋਕਾਂ ਵਿਚਾਲੇ ਭਰੋਸਾ ਬਹਾਲ ਕਰਨ ਦੀ ਲੋੜ ਹੈ। ਉਨ੍ਹਾਂ ਇਸ ਹਾਦਸੇ ਲਈ ਭਾਈਚਾਰੇ ਨਾਲ ਡੂੰਘੀ ਸੰਵੇਦਨਾ ਵੀ ਜ਼ਾਹਿਰ ਕੀਤੀ। ਮੇਅਰ ਨੇ ਕਿਹਾ ਕਿ ਉਹ ਭਾਰਤੀ ਭਾਈਚਾਰੇ ਦੇ ਨਾਲ ਖੜ੍ਹੇ ਹਨ, ਤੇ ਜੋ ਵੀ ਗੈਰ-ਸੰਵੇਦਨਸ਼ੀਲ ਤੇ ਮੰਦਭਾਗੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ, ਯਕੀਨੀ ਬਣਾਇਆ ਜਾ ਰਿਹਾ ਹੈ ਕਿ ਉਨ੍ਹਾਂ ਲਈ ਸਾਡੀ ਮੁਆਫ਼ੀ ਦੀ ਭਾਵਨਾ ਨੂੰ ਭਾਈਚਾਰਾ ਤੇ ਪੀੜਤ ਪਰਿਵਾਰ ਮਹਿਸੂਸ ਕਰੇ।
ਅੱਜ ਕੀਤੀ ਗਈ ਰੈਲੀ ਵਿਚ ਸਿਆਟਲ ਇਲਾਕੇ ਦੇ 100 ਤੋਂ ਵੱਧ ਲੋਕ ਸ਼ਾਮਲ ਸਨ। ਉਨ੍ਹਾਂ ਜਾਹਨਵੀ ਲਈ ਨਿਆਂ ਤੇ ਪੁਲੀਸ ਕਰਮੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ। -ਪੀਟੀਆਈ

Advertisement

ਪ੍ਰਿਯੰਕਾ ਚੋਪੜਾ ਨੇ ਵੀ ਘਟਨਾ ’ਤੇ ਦਿੱਤਾ ਪ੍ਰਤੀਕਰਮ

ਲਾਸ ਏਂਜਲਸ: ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੀ ਮੌਤ ’ਤੇ ਪ੍ਰਤੀਕਰਮ ਦਿੰਦਿਆਂ ਅਭਿਨੇਤਰੀ ਪ੍ਰਿਯੰਕਾ ਚੋਪੜਾ ਜੋਨਾਸ ਨੇ ਅੱਜ ਕਿਹਾ ਕਿ, ‘ਜ਼ਿੰਦਗੀ ਤਾਂ ਜ਼ਿੰਦਗੀ ਹੀ ਹੁੰਦੀ ਹੈ ਤੇ ਕੋਈ ਇਸ ਦੀ ਕੀਮਤ ਨਹੀਂ ਲਾ ਸਕਦਾ।’ ਪ੍ਰਿਯੰਕਾ ਨੇ ਸ਼ਨਿਚਰਵਾਰ ਰਾਤ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਲਿਖਿਆ, ‘ਇਹ ਜਾਣ ਕੇ ਹੈਰਾਨੀ ਹੋਈ ਕਿ ਅਜਿਹੀ ਦੁਖਦਾਈ ਘਟਨਾ ਨੌਂ ਮਹੀਨਿਆਂ ਬਾਅਦ ਸਾਹਮਣੇ ਆਈ ਹੈ। ਗਾਇਕ-ਸੰਗੀਤਕਾਰ ਸਿਡ ਸ੍ਰੀਰਾਮ ਨੇ ਵੀ ਇਸ ਘਟਨਾ ਦੀ ਆਲੋਚਨਾ ਕੀਤੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement