ਫ਼ਿਲਮ ‘ਅਮਰ ਸਿੰਘ ਚਮਕੀਲਾ’ ਦਾ ਗੀਤ ‘ਨਰਮ ਕਾਲਜਾ’ ਰਿਲੀਜ਼
08:19 AM Mar 15, 2024 IST
Advertisement
ਮੁੰਬਈ: ਅਦਾਕਾਰ ਦਿਲਜੀਤ ਦੁਸਾਂਝ ਅਤੇ ਪਰਿਨੀਤੀ ਚੋਪੜਾ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦਾ ਨਵਾਂ ਗੀਤ ‘ਨਰਮ ਕਾਲਜਾ’ ਰਿਲੀਜ਼ ਹੋ ਗਿਆ ਹੈ। ਇਰਸ਼ਾਦ ਕਾਮਿਲ ਵੱਲੋਂ ਲਿਖੇ ਇਸ ਗੀਤ ਦਾ ਸੰਗੀਤ ਏਆਰ ਰਹਿਮਾਨ ਨੇ ਤਿਆਰ ਕੀਤਾ ਹੈ ਤੇ ਅਲਕਾ ਯਾਗਨਿਕ, ਰਿਚਾ ਸ਼ਰਮਾ, ਪੂਜਾ ਤਿਵਾੜੀ ਅਤੇ ਯਾਸ਼ਿਕਾ ਸਿੱਕਾ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ। ਫਿਲਮ ਅਮਰ ਸਿੰਘ ਚਮਕੀਲਾ ਦੀ ਸੱਚੀ ਕਹਾਣੀ ’ਤੇ ਆਧਾਰਿਤ ਹੈ, ਜਿਸ ਨੇ ਗਰੀਬੀ ਵਿੱਚ ਰਹਿੰਦਿਆਂ 80 ਦੇ ਦਹਾਕੇ ਵਿੱਚ ਆਪਣੀ ਗਾਇਕੀ ਰਾਹੀਂ ਪ੍ਰਸਿੱਧੀ ਹਾਸਲ ਕੀਤੀ ਸੀ। ਇਹ ਫ਼ਿਲਮ 12 ਅਪਰੈਲ ਨੂੰ ਓਟੀਟੀ ਪਲੇਟਫਾਰਮ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਮਾਣ ਮੋਹਿਤ ਚੌਧਰੀ, ਸਿਲੈਕਟ ਮੀਡੀਆ ਹੋਲਡਿੰਗਜ਼ ਐੱਲਐੱਲਪੀ ਅਤੇ ਵਿੰਡੋ ਸੀਟ ਫਿਲਮਜ਼ ਵੱਲੋਂ ਕੀਤਾ ਗਿਆ ਹੈ। ਫ਼ਿਲਮ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ। -ਏਐੱਨਆਈ
Advertisement
Advertisement
Advertisement