For the best experience, open
https://m.punjabitribuneonline.com
on your mobile browser.
Advertisement

ਲਿਫਟਿੰਗ ਨਾ ਹੋਣ ਵਿਰੁੱਧ ਆੜ੍ਹਤੀਆਂ ਨੇ ਮੋਰਚਾ ਖੋਲ੍ਹਿਆ

12:32 PM May 06, 2024 IST
ਲਿਫਟਿੰਗ ਨਾ ਹੋਣ ਵਿਰੁੱਧ ਆੜ੍ਹਤੀਆਂ ਨੇ ਮੋਰਚਾ ਖੋਲ੍ਹਿਆ
ਜੁਲਾਨਾ ਦੀ ਅਨਾਜ ਮੰਡੀ ਦੇ ਗੇਟ ਅੱਗੇ ਧਰਨਾ ਦਿੰਦੇ ਹੋਏ ਆੜ੍ਹਤੀਏ।
Advertisement

ਮਹਾਵੀਰ ਮਿੱਤਲ
ਜੀਂਦ, 5 ਮਈ
ਅਨਾਜ ਮੰਡੀਆਂ ਵਿੱਚ ਢਿੱਲੀ ਰਫ਼ਤਾਰ ਨਾਲ ਹੋ ਰਹੀ ਲਿਫਟਿੰਗ ਕਾਰਨ ਆੜ੍ਹਤੀਏ ਪ੍ਰੇਸ਼ਾਨ ਹਨ। ਅਜਿਹਾ ਹੀ ਹਾਲ ਜੁਲਾਨਾ ਦੀ ਅਨਾਜ ਮੰਡੀ ਦਾ ਵੀ ਹੈ। ਜੁਲਾਨਾ ਮੰਡੀ ’ਚ ਕਣਕ ਨਾਲ ਭਰੀਆਂ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ। ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਏ ਅਤੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸਦੇ ਚੱਲਦਿਆਂ ਆੜ੍ਹਤੀਆਂ ਨੇ ਮੰਡੀ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਢਿੱਲੀ ਰਫਤਾਰ ਹੋ ਰਹੀ ਲਿਫਟਿੰਗ ਦੇ ਰੋਸ ਵਜੋਂ ਆੜ੍ਹਤੀਆਂ ਨੇ ਅਨਾਜ ਮੰਡੀ ਦੇ ਸਾਬਕਾ ਪ੍ਰਧਾਨ ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਮੰਡੀ ਗੇਟ ਅੱਗੇ ਧਰਨਾ ਲਾ ਦਿੱਤਾ। ਇਸ ਮੌਕੇ ਜਸਵੰਤ ਸਿੰਘ ਨੇ ਆੜ੍ਹਤੀਆਂ ਨੂੰ ਦੱਸਿਆ ਕਿ ਜੁਲਾਨਾ ਦੀ ਨਵੀਂ ਅਨਾਜ ਮੰਡੀ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ, ਜਿਸ ਕਾਰਨ ਮੰਡੀ ਵਿੱਚ ਕਣਕ ਨਾਲ ਭਰੀਆਂ ਬੋਰੀਆਂ ਦੇ ਅੰਬਾਰ ਲੱਗੇ ਚੁੱਕੇ ਹਨ। ਮੰਡੀ ਪ੍ਰਸ਼ਾਸਨ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਅਦਾਇਗੀ ਵਿੱਚ ਦੇਰੀ ਹੋ ਰਹੀ ਹੈ, ਜਦੋਂਕਿ ਸਰਕਾਰ ਦੇ ਨਿਯਮਾਂ ਅਨੁਸਾਰ 72 ਘੰਟਿਆਂ ਵਿੱਚ ਕਿਸਾਨ ਦੀ ਰਾਸ਼ੀ ਉਸ ਦੇ ਖਾਤਿਆਂ ਵਿੱਚ ਪਾਉਣੀ ਲਾਜ਼ਮੀ ਹੈ। ਉਨ੍ਹਾਂ ਨੇ ਦੱਸਿਆ ਕਿ ਜੁਲਾਨਾ ਦੀ ਅਨਾਜ ਮੰਡੀ ਵਿੱਚ 7 ਲੱਖ, 61 ਹਜ਼ਾਰ, 870 ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਤੇ ਜੇਕਰ ਲਿਫਟਿੰਗ ਦੀ ਗੱਲ ਕੀਤੀ ਜਾਵੇ ਤਾਂ ਸਿਰਫ 59 ਫ਼ੀਸਦ ਹੀ ਚੁਕਾਈ ਹੋਈ ਹੈ। ਭਾਵ ਇਹ ਕਿ ਲਗਭਗ 7 ਲੱਖ ਕੁਇੰਟਲ ਦੇ ਕਰੀਬ ਕਣਕ ਦੇ ਕੱਟੇ ਮੰਡੀ ਵਿੱਚ ਪਏ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮੰਡੀ ਵਿੱਚੋਂ ਕਣਕ ਦੇ ਕੱਟੇ ਨਹੀਂ ਚੁੱਕੇ ਜਾਂਦੇ, ਉਦੋਂ ਤੱਕ ਧਰਨਾ ਜਾਰੀ ਰਹੇਗਾ।

Advertisement

Advertisement
Author Image

sukhwinder singh

View all posts

Advertisement
Advertisement
×