ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛੁੱਟੀ ਆਇਆ ਫ਼ੌਜੀ ਬੈਂਕ ਨੂੰ ਸੰਨ੍ਹ ਲਾਉਂਦਾ ਗ੍ਰਿਫ਼ਤਾਰ

08:37 AM Feb 20, 2024 IST
ਦੀਨਾਨਗਰ ਵਿੱਚ ਬੈਂਕ ਦੀ ਪਾੜੀ ਗਈ ਕੰਧ।

ਕੇਪੀ ਸਿੰਘ
ਗੁਰਦਾਸਪੁਰ, 19 ਫਰਵਰੀ
ਇੱਥੇ ਛੁੱਟੀ ’ਤੇ ਆਇਆ ਇੱਕ ਫ਼ੌਜੀ ਬੈਂਕ ਲੁੱਟਣ ਦੀ ਯੋਜਨਾ ਤਹਿਤ ਬੈਂਕ ਦੀ ਕੰਧ ਪਾੜ ਕੇ ਸਟਰਾਂਗ ਰੂਮ ਤੱਕ ਪਹੁੰਚ ਗਿਆ ਪਰ ਬੈਂਕ ਮੈਨੇਜਰ ਨੂੰ ਸਮੇਂ ’ਤੇ ਈ-ਸਰਵੀਲੈਂਸ ਤੋਂ ਮਿਲੇ ਸੰਦੇਸ਼ ਨਾਲ ਲੁੱਟ ਦੀ ਵਾਰਦਾਤ ਟਲ ਗਈ ਅਤੇ ਫੌਜੀ ਨੂੰ ਪੁਲੀਸ ਨੇ ਕਾਬੂ ਕਰ ਲਿਆ। ਇਹ ਘਟਨਾ ਦੀਨਾਨਗਰ ਦੀ ਹੈ ਜਿੱਥੋਂ ਦੇ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਦਵਿੰਦਰ ਵਸ਼ਿਸ਼ਟ ਨੂੰ 18 ਫਰਵਰੀ ਦੀ ਸਵੇਰ 2 ਵੱਜ ਕੇ 36 ਮਿੰਟ ’ਤੇ ਮੋਬਾਈਲ ’ਤੇ ਆਈਵੀਆਈਐੱਸ, ਹੈਦਰਾਬਾਦ ਤੋਂ ਸਰਵੀਲੈਂਸ ਕਾਲ ਆਈ ਕਿ ਬੈਂਕ ਅੰਦਰ ਮਾਸਕ ਨਾਲ ਮੂੰਹ ਢੱਕ ਕੇ ਇੱਕ ਵਿਅਕਤੀ ਸਟਰਾਂਗ ਰੂਮ ਤੱਕ ਪਹੁੰਚ ਚੁੱਕਿਆ ਹੈ।
ਬੈਂਕ ਦੇ ਮੈਨੇਜਰ ਦਵਿੰਦਰ ਵਸ਼ਿਸ਼ਟ ਨੇ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੂੰ ਸਵੇਰੇ ਫ਼ੋਨ ’ਤੇ ਇਹ ਸੂਚਨਾ ਮਿਲੀ ਤਾਂ ਉਨ੍ਹਾਂ ਬੈਂਕ ਦੇ ਡਿਪਟੀ ਮੈਨੇਜਰ ਰਾਹੁਲ ਕੁੰਡਲ ਅਤੇ ਮੁਲਾਜ਼ਮ ਜੋਗਿੰਦਰ ਪਾਲ ਨੂੰ ਬਰਾਂਚ ਵਿੱਚ ਭੇਜਿਆ। ਇਸ ਦੌਰਾਨ ਪੁਲੀਸ ਨੂੰ ਵੀ ਸੂਚਿਤ ਕੀਤਾ ਗਿਆ ਅਤੇ ਪੁਲੀਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਫੌਜੀ ਨੂੰ ਕਾਬੂ ਕਰ ਲਿਆ ਜਿਸ ਨੇ ਮੂੰਹ ਢਕਿਆ ਹੋਇਆ ਸੀ। ਉਸ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਬਚਨ ਲਾਲ ਵਾਸੀ ਮਦਾਰਪੁਰ ਥਾਣਾ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ। ਤਫ਼ਤੀਸ਼ੀ ਅਫ਼ਸਰ ਅਨੁਸਾਰ ਰੋਹਿਤ ਫ਼ੌਜ ਵਿੱਚ ਨੌਕਰੀ ਕਰਦਾ ਹੈ ਅਤੇ ਉਸ ਦੀ ਤਾਇਨਾਤੀ ਪੁਣੇ ਵਿੱਚ ਹੈ। ਉਹ ਇੱਕ ਮਹੀਨੇ ਦੀ ਛੁੱਟੀ ’ਤੇ ਆਇਆ ਸੀ। ਉਹ ਬੈਂਕ ਦੀ ਕੰਧ ਵਿੱਚ ਪਾੜ ਪਾ ਕੇ ਅੰਦਰ ਦਾਖਲ ਹੋਣ ਵਿੱਚ ਸਫਲ ਹੋ ਚੁੱਕਿਆ ਸੀ। ਉਸ ਕੋਲੋਂ ਪਿੱਠੂ ਬੈਗ ਵਿੱਚੋਂ ਇੱਕ ਹਥੌੜਾ, ਇੱਕ ਹਥੌੜੀ, ਤਿੰਨ ਲੋਹੇ ਦੇ ਬਲੇਡ, ਇੱਕ ਸੂਆ, ਇੱਕ ਕਟਰ, ਇੱਕ ਛੈਣੀ ਅਤੇ ਤਿੰਨ ਪੇਚਕਸ ਮਿਲੇ ਹਨ।
ਸੂਤਰਾਂ ਅਨੁਸਾਰ ਰੋਹਿਤ ਜਦੋਂ ਤੋਂ ਛੁੱਟੀ ਆਇਆ ਸੀ ਤਾਂ ਆਪਣੇ ਘਰ ਨਹੀਂ ਗਿਆ ਸੀ ਅਤੇ ਕਿਤੇ ਬਾਹਰ ਹੀ ਰਹਿ ਰਿਹਾ ਸੀ। ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਰੋਹਿਤ ਨਾਲ ਇਸ ਵਾਰਦਾਤ ਵਿੱਚ ਉਸ ਦੇ ਕੋਈ ਹੋਰ ਸਾਥੀ ਸ਼ਾਮਲ ਸਨ ਕਿ ਨਹੀਂ।

Advertisement

Advertisement