ਸਮਾਜ ਸੇਵੀਆਂ ਨੇ ਸੜਕਾਂ ’ਚ ਪਏ ਟੋਏ ਪੂਰੇ
07:53 AM Jul 22, 2023 IST
ਪੱਤਰ ਪ੍ਰੇਰਕ
ਕੁਰਾਲੀ, 21 ਜੁਲਾਈ
ਇਲਾਕਾ ਨਿਵਾਸੀਆਂ ਨੇ ਬੀਤੇ ਦਨਿੀਂ ਕੁਰਾਲੀ ਇਲਾਕੇ ਵਿੱਚ ਹੋਈ ਬਾਰਿਸ਼ ਤੇ ਹੜ੍ਹਾਂ ਕਾਰਨ ਨੁਕਸਾਨੀਆਂ ਸੜਕਾਂ ਨੂੰ ਚਾਲੂ ਕਰਨ ਦਾ ਹੀਲਾ ਕੀਤਾ ਹੈ। ਇਨ੍ਹਾਂ ਸੜਕਾਂ ਦੀ ਰਿਪੇਅਰ ਦਾ ਕੰਮ ਅੱਜ ਸਮਾਜ ਸੇਵੀ ਸੱਜਣਾਂ ਦੀ ਟੀਮ ਵੱਲੋਂ ਆਪਣੇ ਪੱਧਰ ‘ਤੇ ਸ਼ੁਰੂ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਮਨਜੀਤ ਸਿੰਘ ਮੰਧੋਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਦੀ ਮਦਦ ਲਈ ਪਾਰਟੀ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਸਮਾਜ ਸੇਵੀ ਸੱਜਣਾਂ ਦੇ ਸਹਿਯੋਗ ਦੇ ਨਾਲ ਪਿੰਡ ਅਕਾਲਗੜ੍ਹ (ਧਕਤਾਣਾ) ਤੋਂ ਸਿਸਵਾਂ ਰੋਡ ਤੱਕ ਕਈ ਪਿੰਡਾਂ ਨੂੰ ਜੋੜਨ ਵਾਲੀ ਸੜਕ ਵਿੱਚ ਬਰਸਾਤੀ ਪਾਣੀ ਕਾਰਨ ਵਿੱਚ ਪਏ ਟੋਇਆਂ ਨੂੰ ਪੂਰਨ ਦਾ ਕੰਮ ਆਰੰਭ ਕੀਤਾ ਗਿਆ ਹੈ। ਜਥੇਦਾਰ ਮੁੰਧੋਂ ਨੇ ਦੱਸਿਆ ਕਿ ਨੁਕਸਾਨੀਆਂ ਸੜਕਾਂ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ ਤੇ ਜਲਦੀ ਹੀ ਸਾਰੀਆਂ ਸੜਕ ਨੂੰ ਰਿਪੇਅਰ ਕਰਨ ਦਾ ਕੰਮ ਆਰੰਭ ਦਿੱਤਾ ਜਾਵੇਗਾ।
Advertisement
Advertisement