ਸੱਪ ਨੇ ਸਪੇਰੇ ਨੂੰ ਡੱਸਿਆ
07:48 AM Jun 01, 2024 IST
Advertisement
ਪੱਤਰ ਪ੍ਰੇਰਕ
ਟੋਹਾਣਾ, 31 ਮਈ
ਪਿੰਡ ਜਾਂਡਲੀ ਵਿੱਚ ਕੋਬਰਾ ਸੱਪ ਨੂੰ ਕਾਬੂ ਕਰਨ ਗਏ ਸਪੇਰੇ ਪਵਨ ਜਗਪਾਲ ਨੂੰ ਸੱਪ ਨੇ ਡੰਗ ਲਿਆ। ਇਸ ਮਗਰੋਂ ਵੀ ਸਪੇਰਾ ਸੱਪ ਨੂੰ ਕਾਬੂ ਕਰਨ ਵਿੱਚ ਸਫਲ ਰਿਹਾ ਤੇ ਉਸ ਨੂੰ ਕਾਬੂ ਕਰ ਕੇ ਜੰਗਲ ਵਿੱਚ ਛੱਡ ਦਿੱਤਾ। ਇਸ ਤੋਂ ਬਾਅਦ ਸਪੇਰੇ ਪਵਨ ਜਗਪਾਲ ਨੂੰ ਸਿਵਲ ਹਸਪਤਾਲ ਫਤਿਹਾਬਾਦ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇੱਟਾਂ ਦੇ ਢੇਰ ਵਿੱਚੋਂ ਪੰਜ ਫੁੱਟ ਲੰਬੇ ਕੋਬਰਾ ਸੱਪ ਨੂੰ ਕਾਬੂ ਕਰਨ ਵੇਲੇ ਸੱਪ ਨੇ ਸਪੇਰੇ ’ਤੇ ਹਮਲਾ ਕਰ ਦਿੱਤਾ। ਇਸ ਤੋਂ ਤੁਰੰਤ ਬਾਅਜ ਸਪੇਰੇ ਦੇ ਸਾਥੀਆਂ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ।
Advertisement
Advertisement