ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਸਐੱਮਓ ਨੇ ਖ਼ੁਦ ਕੀਤੀ ਡੇਂਗੂ ਦੇ ਲਾਰਵੇ ਦੀ ਜਾਂਚ

11:28 AM Oct 14, 2024 IST

ਪੱਤਰ ਪ੍ਰੇਰਕ
ਬਨੂੜ, 13 ਅਕਤੂਬਰ
ਡੇਂਗੂ ਦੀ ਰੋਕਥਾਮ ਅਤੇ ਡੇਂਗੂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮੁੱਢਲਾ ਸਿਹਤ ਕੇਂਦਰ ਕਾਲੋਮਾਜਰਾ ਦੀ ਐੱਸਐੱਮਓ ਡਾ. ਨਵਦੀਪ ਕੌਰ ਨੇ ਵੱਖ-ਵੱਖ ਪਿੰਡਾਂ ਵਿੱਚ ਖ਼ੁਦ ਘਰਾਂ ਵਿੱਚ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ। ਉਨ੍ਹਾਂ ਇਸ ਕੰਮ ਲਈ ਲਗਾਈਆਂ ਵਿਭਾਗੀ ਟੀਮਾਂ ਦਾ ਵੀ ਨਿਰੀਖ਼ਣ ਕੀਤਾ ਅਤੇ ਪਿੰਡਾਂ ਵਿੱਚੋਂ ਵਿਭਾਗ ਦੇ ਕੰਮਾਂ ਦੀ ਫੀਡਬੈਕ ਹਾਸਲ ਕੀਤੀ।
ਵੱਖ-ਵੱਖ ਪਿੰਡਾਂ ਵਿੱਚ ਡੇਂਗੂ ਲਾਰਵੇ ਦੀ ਜਾਂਚ ਕਰਨ ਉਪਰੰਤ ਉਨ੍ਹਾਂ ਪਿੰਡਾਂ ਵਿੱਚ ਨੁਕੜ ਮੀਟਿੰਗਾਂ ਕਰ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਬਾਰੇ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੂੰ ਪੂਰੇ ਬਾਹਾਂ ਵਾਲੇ ਕੱਪੜੇ ਪਾਉਣ, ਘਰਾਂ ਦੇ ਆਲੇ-ਦੁਆਲੇ ਦੀ ਸਫ਼ਾਈ ਰੱਖਣ, ਛੱਤਾਂ ’ਤੇ ਪਏ ਫਾਲਤੂ ਸਾਮਾਨ, ਕੂਲਰ, ਫਰਿੱਜ ਟਰੇਅ ਵਗੈਰਾ ਵਿੱਚ ਪਾਣੀ ਨਾ ਖੜ੍ਹਨ ਦੇਣ ਲਈ ਆਖਿਆ।

Advertisement

Advertisement