For the best experience, open
https://m.punjabitribuneonline.com
on your mobile browser.
Advertisement

ਐੱਸਐੱਮਓ ਨੇ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ

08:05 AM Mar 13, 2024 IST
ਐੱਸਐੱਮਓ ਨੇ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 12 ਮਾਰਚ
ਸਰਕਾਰੀ ਹਸਪਤਾਲ ਸੰਗਤ ਵਿੱਚ ਬੀਤੇ ਦਿਨ ਆਂਗਣਵਾੜੀ ਵਰਕਰਾਂ ਨੂੰ ਟਰੇਨਿੰਗ ਕੈਂਪ ਦੌਰਾਨ ਭੱਦੀ ਸ਼ਬਦਾਵਲੀ ਵਰਤਣ ਵਾਲੀ ਐੱਸਐੱਮਓ ਨੂੰ ਅਖ਼ੀਰ ਮੁਆਫ਼ੀ ਮੰਗ ਕੇ ਖ਼ਹਿੜਾ ਛੁਡਾਉਣਾ ਪਿਆ ਪਰ ਵਰਕਰਾਂ ਵੱਲੋਂ ਮੁਆਫ਼ੀ ਦੇ ਬਾਵਜੂਦ ਐੱਸਐੱਮਓ ਦੀ ਮੌਜੂਦਗੀ ਅਧੀਨ ਟਰੇਨਿੰਗ ਕੈਂਪ ਲਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਸੰਗਤ ਦੀ ਐੱਸਐੱਮਓ ਡਾ. ਪਮਿਲ ਬਾਂਸਲ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਮਾੜੀ ਭਾਸ਼ਾ ਬੋਲੀ ਗਈ, ਜਿਸ ਦੇ ਰੋਸ ਵਜੋਂ ਵਰਕਰ ਟਰੇਨਿੰਗ ਕੈਂਪ ਦਾ ਬਾਈਕਾਟ ਕਰ ਕੇ ਅਤੇ ਐੱਸਐੱਮਓ ਵਿਰੁੱਧ ਨਾਅਰੇਬਾਜ਼ੀ ਕਰਦੀਆਂ ਆਪਣੇ ਦਫ਼ਤਰ ਪਰਤ ਗਈਆਂ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਐੱਸਐੱਮਓ ਡਾ. ਪਮਿਲ ਬਾਂਸਲ ਵਿਰੁੱਧ ਕਾਰਵਾਈ ਲਈ ਲਿਖ਼ਤੀ ਸ਼ਿਕਾਇਤ ਭੇਜੀ ਗਈ। ਆਲ ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ਗੋਨਿਆਣਾ ਅਤੇ ਬਲਾਕ ਜਨਰਲ ਸਕੱਤਰ ਪਰਮਜੀਤ ਕੌਰ ਚੱਕ ਰੁਲਦੂਵਾਲਾ ਨੇ ਦੱਸਿਆ ਕਿ ਐੱਸਐੱਮਓ ਸੰਗਤ ਨੇ ਟਰੇਨਿੰਗ ਕੈਂਪ ਦੌਰਾਨ ਹੋਈ ਗਲਤੀ ਦਾ ਅਹਿਸਾਸ ਹੋਣ ’ਤੇ ਆਂਗਣਵਾੜੀ ਵਰਕਰਾਂ ਨੂੰ ਗੱਲਬਾਤ ਲਈ ਸਰਕਾਰੀ ਹਸਪਤਾਲ ਬੁਲਾਇਆ, ਜਿੱਥੇ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਨੇ ਐੱਸਐੱਮਓ ਸੰਗਤ ਵਿਰੁੱਧ ਜੰਮ ਕੇ ਭੜਾਸ ਕੱਢੀ। ਉਨ੍ਹਾਂ ਦੱਸਿਆ ਕਿ ਅਖ਼ੀਰ ਵਿਭਾਗ ਦੀਆਂ ਦੋ ਸੁਪਰਵਾਇਜ਼ਰਾਂ ਕਮਲਜੀਤ ਕੌਰ ਅਤੇ ਰਮਨਦੀਪ ਕੌਰ ਦੇ ਯਤਨਾਂ ਸਦਕਾ ਐੱਸਐੱਮਓ ਸੰਗਤ ਨੇ ਹਸਪਤਾਲ ਦੇ ਮੀਟਿੰਗ ਹਾਲ ’ਚ ਆਪਣੇ ਬੋਲੇ ਸ਼ਬਦ ਵਾਪਸ ਲੈ ਕੇ ਆਂਗਣਵਾੜੀ ਵਰਕਰਾਂ ਤੋਂ ਮੁਆਫ਼ੀ ਮੰਗ ਕੇ ਖ਼ਹਿੜਾ ਛੁਡਾਇਆ।

Advertisement

Advertisement
Author Image

joginder kumar

View all posts

Advertisement
Advertisement
×