ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਰਿਵਾਰਕ ਰਿਸ਼ਤਿਆਂ ’ਚ ਬਰਕਰਾਰ ਹੈ ਦੇਸੀ ਬਿਸਕੁਟਾਂ ਦੀ ਮਹਿਕ

06:33 AM Aug 05, 2024 IST
ਚਮਕੌਰ ਸਾਹਿਬ ਵਿਖੇ ਬਿਸਕੁਟ ਤਿਆਰ ਕਰਦੇ ਹੋਏ ਕਾਰੀਗਰ।

ਸੰਜੀਵ ਬੱਬੀ
ਚਮਕੌਰ ਸਾਹਿਬ, 4 ਅਗਸਤ
ਬੇਸ਼ੱਕ ਸ਼ਹਿਰੀਕਰਨ ਦਾ ਪ੍ਰਭਾਵ ਪਿੰਡਾਂ ’ਤੇ ਪੈਣਾ ਸ਼ੁਰੂ ਹੋ ਗਿਆ ਹੈ ਪਰ ਕੁਝ ਪੁਰਾਣੇ ਖਾਦ-ਪਦਾਰਥ ਅਤੇ ਰੀਤੀ ਰਿਵਾਜ਼ਾਂ ਦੀ ਅਜੇ ਵੀ ਪੂਰੀ ਸਰਦਾਰੀ ਹੈ। ਸਾਉਣ ਦੇ ਮਹੀਨੇ ਵਿਚ ਤੀਆਂ ਦੇ ਤਿਉਹਾਰ ਦੌਰਾਨ ਪੀਂਘਾਂ ਝੂਟਣ ਅਤੇ ਪਿੱਪਲਾਂ-ਬਰੋਟਿਆਂ ਹੇਠ ਗਿੱਧਾ ਪਾਉਣ ਦੀ ਥਾਂ ਭਾਵੇਂ ਸਟੇਜੀ ਮੇਲਿਆਂ ਨੇ ਲੈ ਲਈ ਪਰ ਫਿਰ ਵੀ ਤੀਆਂ ਦੇ ਸੰਧਾਰੇ ਵਿਚ ਦਿੱਤੇ ਜਾਂਦੇ ਦੇਸੀ ਬਿਸਕੁਟਾਂ ਦਾ ਸਵਾਦ ਅਜੇ ਵੀ ਬਰਕਰਾਰ ਹੈ। ਇਸੇ ਕਾਰਨ ਹੁਣ ਵੀ ਪਿੰਡਾਂ ਅਤੇ ਸ਼ਹਿਰਾਂ ਵਿਚ ਦੁਕਾਨਾਂ ’ਤੇ ਬਿਸਕੁਟ ਬਣਾਉਣ ਵਾਲਿਆਂ ਦੀ ਪੂਰੀ ਰੌਣਕ ਦੇਖਣ ਨੂੰ ਮਿਲਦੀ ਹੈ। ਸਾਉਣ ਮਹੀਨੇ ਤੀਆਂ ਦਾ ਸੰਧਾਰਾ ਦੇਣ ਦਾ ਰਿਵਾਜ਼ ਕਾਫੀ ਪੁਰਾਣਾ ਹੈ। ਲੋਕ ਨਵ-ਵਿਆਹੀਆਂ ਧੀਆਂ ਦੇ ਨਾਲ-ਨਾਲ ਵਡੇਰੀ ਉਮਰ ਦੀਆਂ ਭੂਆ-ਭੈਣਾਂ ਨੂੰ ਵੀ ਸੰਧਾਰਾ ਦੇ ਕੇ ਆਪਣੇ ਸਨੇਹ ਦੀ ਗੰਢ ਹੋਰ ਪੱਕੀ ਕਰਦੇ ਹਨ। ਭਾਵੇਂ ਕਿ ਬਦਲੀ ਸਮੇਂ ਦੀ ਤੋਰ ਵਿਚ ਮੰਗੀਆਂ ਹੋਈਆਂ ਲੜਕੀਆਂ ਨੂੰ ਉਸ ਦੇ ਸਹੁਰੇ ਕੱਪੜਿਆਂ ਅਤੇ ਹੋਰ ਸਾਮਾਨ ਸਮੇਤ ਸੰਧਾਰਾ ਪਹੁੰਚਾਉਣ ਲੱਗੇ ਹਨ। ਬੀਤੇ ਸਮੇਂ ਦੌਰਾਨ ਸੰਧਾਰੇ ਵਿਚ ਗੁਲਗੁਲੇ ਆਦਿ ਦੇਣ ਦਾ ਵੀ ਰਿਵਾਜ਼ ਪ੍ਰਚਲਿਤ ਸੀ ਪਰ ਹੁਣ ਕੁੱਝ ਲੋਕ ਮਠਿਆਈ ਆਦਿ ਵੀ ਦੇਣ ਲੱਗੇ ਹਨ ਪਰ ਵਿਰ ਵੀ ਦੇਸੀ ਬਿਸਕੁਟਾਂ ਦੀ ਚੜ੍ਹਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਅਜੋਕੇ ਦੌਰ ਵਿਚ ਵੀ ਲੋਕ ਬਿਸਕੁਟ ਬਣਾਉਣ ਵਾਲੀਆਂ ਭੱਠੀਆਂ ਅਤੇ ਦੁਕਾਨਾਂ ’ਤੇ ਆਟਾ, ਖੰਡ ਆਪਣੀ ਪੁੱਜਤ ਅਨੁਸਾਰ ਦੇਸੀ ਜਾਂ ਡਾਲਡਾ ਘਿਓ ਆਦਿ ਲੋੜੀਂਦਾ ਸਾਮਾਨ ਲੈ ਕੇ ਸਵੇਰ ਤੋਂ ਹੀ ਆਪਣੀ ਵਾਰੀ ਦੀ ਉਡੀਕ ਵਿਚ ਬੈਠ ਜਾਂਦੇ ਹਨ। ਫਿਰ ਅਗਲੇ ਦਿਨ ਹੀ ਮਹਿਕਾਂ ਛੱਡਦੇ ਬਿਸਕੁਟਾਂ ਨੂੰ ਪੀਪੇ ਜਾਂ ਹੋਰ ਬਰਤਨਾਂ ਵਿਚ ਪਾ ਕੇ ਆਪਣੀਆਂ ਧੀਆਂ-ਭੈਣਾਂ ਦੇ ਘਰਾਂ ਨੂੰ ਚਾਲੇ ਪਾ ਦਿੰਦੇ ਹਨ। ਇਸ ਸਬੰਧੀ ਬਿਸਕੁਟ ਬਣਾਉਣ ਵਾਲੇ ਗੁਲਸ਼ਨ ਕੁਮਾਰ ਅਤੇ ਵਿਜੈ ਕੁਮਾਰ ਨੇ ਦੱਸਿਆ ਕਿ ਅੱਜ ਕੱਲ੍ਹ ਸਾਉਣ ਦੇ ਮਹੀਨੇ ਵਿਚ ਉਨ੍ਹਾਂ ਦੇ ਕੰਮ ਦਾ ਪੂਰਾ ਜ਼ੋਰ ਹੈ ਅਤੇ ਉਹ ਪਿਛਲੇ ਕਈ ਦਹਾਕਿਆਂ ਤੋਂ ਇਹ ਹੀ ਕੰਮ ਕਰਦੇ ਆ ਰਹੇ ਹਨ ਪਰ ਸਮੇਂ ਦੇ ਬਦਲਾਅ ਦਾ ਪ੍ਰਭਾਵ ਅਜੇ ਤੱਕ ਉਨ੍ਹਾਂ ਦੇ ਕੰਮ ’ਤੇ ਨਹੀਂ ਪਿਆ ਹੈ।

Advertisement

Advertisement
Advertisement