For the best experience, open
https://m.punjabitribuneonline.com
on your mobile browser.
Advertisement

ਬੀਡੀਪੀਓ ਦਫ਼ਤਰ ਅੱਗੇ ਗੂੰਜੇ ਮਗਨਰੇਗਾ ਮਜ਼ਦੂਰਾਂ ਦੇ ਨਾਅਰੇ

06:53 AM Jul 02, 2024 IST
ਬੀਡੀਪੀਓ ਦਫ਼ਤਰ ਅੱਗੇ ਗੂੰਜੇ ਮਗਨਰੇਗਾ ਮਜ਼ਦੂਰਾਂ ਦੇ ਨਾਅਰੇ
ਮਗਨਰੇਗਾ ਮਜ਼ਦੂਰ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਸ਼ੇਰ ਸਿੰਘ ਫਰਵਾਹੀ।
Advertisement

ਬੀਰਬਲ ਰਿਸ਼ੀ
ਸ਼ੇਰਪੁਰ, 1 ਜੁਲਾਈ
ਅੱਜ ਮਗਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੀ ਅਗਵਾਈ ਹੇਠ ਪੁੱਜੀਆਂ ਮਜ਼ਦੂਰ ਬੀਬੀਆਂ ਨੇ ਬੀਡੀਪੀਓ ਦਫ਼ਤਰ ਅੰਦਰਲੇ ਗੇਟ ਅੱਗੇ ਬੈਠ ਕੇ ਰੋਸ ਪ੍ਰਗਟਾਇਆ। ਇਸ ਮੌਕੇ ਖੇੜੀ ਕਲਾਂ ਵਿੱਚ ਮਸਟਰੋਲ ਕੱਢ ਕੇ ਬੁਲਾਏ ਮਜ਼ਦੂਰਾਂ ਨੂੰ ਕੰਮ ਨਾ ਦੇਣ ਅਤੇ ਪਿੰਡ ਈਸਾਪੁਰ ਲੰਡਾ ਵਿੱਚ ਤਿੰਨ ਮਹੀਨੇ ਤੋਂ ਮਗਨਰੇਗਾ ਮਜ਼ਦੂਰਾਂ ਨੂੰ ਕੰਮ ਨਾ ਦੇਣ ਦੇ ਮੁੱਦੇ ਉਭਰੇ। ਮਗਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੇ ਸੂਬਾਈ ਆਗੂ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਲੰਘੀ ਜੂਨ ਵਿੱਚ ਵਿਭਾਗ ਵੱਲੋਂ 28 ਮਜ਼ਦੂਰਾਂ ਦਾ ਮਸਟਰੋਲ ਕੱਢਿਆ ਗਿਆ ਜਿਸ ’ਤੇ ਬਾਕਾਇਦਾ ਮਜ਼ਦੂਰ ਸਬੰਧਤ ਕੰਮ ’ਤੇ ਪਹੁੰਚੇ। ਹੈਰਾਨੀਜਨਕ ਹੈ ਉਨ੍ਹਾਂ ਮਜ਼ਦੂਰਾਂ ਦੀ ਹਾਜ਼ਰੀ ਨਾ ਪਾਈ ਗਈ ਸਗੋਂ ਹੁਕਮਰਾਨ ਧਿਰ ਨਾਲ ਸਬੰਧਤ ਵਿਅਕਤੀ ਨੇ ਕੋਈ ਆਹੁਦਾ ਨਾ ਹੋਣ ਦੇ ਬਾਵਜੂਦ 17 ਮਜ਼ਦੂਰਾਂ ਨੂੰ ਖਾਲੀ ਹੱਥ ਘਰ ਭੇਜਦਿਆਂ ਆਪਣੇ 10 ਬੰਦੇ ਪਾ ਕੇ ਕੰਮ ਕਰਵਾਇਆ ਅਤੇ ਨਿਯਮਾਂ ਦੀ ਕਥਿਤ ਅਣਦੇਖੀ ’ਤੇ ਵਿਭਾਗ ਦੀ ਚੁੱਪ ਸ਼ੱਕੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਤਿੰਨ ਮਹੀਨੇ ਤੋਂ ਈਸਾਪੁਰ ਦੇ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਿਆ ਜਿਸ ਸਬੰਧੀ ਅੱਜ ਉਹ ਸੰਕੇਤਕ ਰੋਸ ਪ੍ਰਦਰਸ਼ਨ ਕਰਕੇ ਗਏ ਹਨ ਅਤੇ ਜੇ ਦਿੱਤੇ ਪੱਤਰਾਂ ਵਿੱਚ ਦਰਸਾਈਆਂ ਮੰਗਾਂ ਨਾ ਮੰਨੀਆਂ ਤਾਂ ਬੀਡੀਪੀਓ ਦਫ਼ਤਰ ਅੱਗੇ ਮਜ਼ਦੂਰ ਧਰਨਾ ਦੇਣ ਲਈ ਮਜਬੂਰ ਹੋਣਗੇ। ਦਿੱਤੇ ਪੱਤਰਾਂ ਵਿੱਚ ਦੋਵੇਂ ਪਿੰਡਾਂ ਦੇ ਮਜ਼ਦੂਰਾਂ ਲਈ ਜੁਲਾਈ ਤੋਂ ਅਗਸਤ ਤੱਕ ਖੇੜੀ ਕਲਾਂ ਤੇ ਈਸਾਪੁਰ ਲਈ ਕ੍ਰਮਵਾਰ 34 ਤੇ 35 ਮਜ਼ਦੂਰਾਂ ਲਈ ਕੰਮ ਦੀ ਮੰਗ ਕੀਤੀ ਗਈ। ਇਸ ਮੌਕੇ ਬਲਾਕ ਕਮੇਟੀ ਦੀ ਚੋਣ ਦੌਰਾਨ ਨਿਰਮਲ ਝਲੂਰ ਕਨਵੀਨਰ, ਜਗਤਾਰ ਸਿੰਘ ਦੀਦਾਰਗੜ੍ਹ ਕੋ-ਕਨਵੀਨਰ, ਰਾਣੀ ਕੌਰ, ਮਲਕੀਤ ਸਿੰਘ, ਕੁਲਦੀਪ ਕੌਰ ਆਦਿ ਮੈਂਬਰ ਲਏ ਗਏ।

Advertisement

ਏਪੀਓ ਨੇ ਦੋਸ਼ ਨਕਾਰੇ

ਏਪੀਓ ਅਰਵਿੰਦਰਪਾਲ ਸਿੰਘ ਨੇ ਦੋਸ਼ ਨਕਾਰਦਿਆਂ ਦੱਸਿਆ ਕਿ ਖੇੜੀ ਕਲਾਂ ਵਿੱਚ ਮਗਨਰੇਗਾ ਦੇ ਕੰਮ ਵੇਖਦੇ ਸਬੰਧਤ ਸੈਕਟਰੀ ਨੂੰ ਪੁੱਛ ਕੇ ਹੀ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ ਜਦੋਂ ਕਿ ਪਿੰਡ ਈਸਾਪੁਰ ਵਿੱਚ ਪੁਰਾਣੀਆਂ ਗ੍ਰਾਂਟਾਂ ਨਾਲ ਸਾਰੇ ਕੰਮ ਹੋ ਗਏ ਅਤੇ ਲੋਕ ਸਭਾ ਚੋਣ ਕਾਰਨ ਅੱਗੇ ਕੰਮ ਦੀ ਮਨਜ਼ੂਰੀ ਨਹੀਂ ਲਈ ਜਾ ਸਕੀ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਮਗਨਰੇਗਾ ਮਜ਼ਦੂਰਾਂ ਦੇ ਕੰਮ ਦੀ ਮਨਜ਼ੂਰੀ ਲੈ ਲਈ ਜਾਵੇਗੀ।

Advertisement
Author Image

joginder kumar

View all posts

Advertisement
Advertisement
×