ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦੀ ਸਲੈਬ ਮੁੜ ਧਸੀ

10:52 AM Oct 11, 2024 IST
ਸਤਲੁਜ ਦਰਿਆ ’ਤੇ ਬਣੇ ਪੁਲ ਦੀਆਂ ਧਸੀਆਂ ਹੋਈਆਂ ਸਲੈਬਾਂ।

ਪੱਤਰ ਪ੍ਰੇਰਕ
ਮਾਛੀਵਾੜਾ, 10 ਅਕਤੂਬਰ
ਮਾਲਵਾ-ਦੋਆਬਾ ਨੂੰ ਆਪਸ ਵਿੱਚ ਜੋੜਨ ਵਾਲੇ ਰਾਹੋਂ-ਮਾਛੀਵਾੜਾ ਵਿਚਕਾਰ ਸਤਲੁਜ ਦਰਿਆ ’ਤੇ ਬਣੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦੀ ਸਲੈਬ ਫਿਰ ਧਸ ਗਈ ਹੈ ਅਤੇ ਇਸ ਨੂੰ ਭਾਰੀ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਟਰੱਕਾਂ ਤੇ ਟਿੱਪਰਾਂ ਰਾਹੀਂ ਸਾਮਾਨ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਲਈ ਇਹ ਰਸਤਾ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਸਤਲੁਜ ਦਰਿਆ ’ਤੇ ਜਦੋਂ ਇਹ ਪੁਲ ਬਣਾਇਆ ਗਿਆ ਸੀ, ਉਦੋਂ ਤੋਂ ਹੀ ਇਸ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਪਿਛਲੇ 7 ਸਾਲਾਂ ਵਿਚ ਇਹ ਪੰਜਵੀਂ ਵਾਰ ਹੈ ਕਿ ਇਸ ਪੁਲ ਦੀ ਸਲੈਬ ਧਸ ਗਈ ਅਤੇ ਹੁਣ ਇਸ ਨੂੰ ਮੁਰੰਮਤ ਤੋਂ ਬਾਅਦ ਹੀ ਭਾਰੀ ਵਾਹਨਾਂ ਲਈ ਖੋਲ੍ਹਿਆ ਜਾਵੇਗਾ। 2 ਸਾਲ ਪਹਿਲਾਂ ਵੀ ਇਸ ਪੁਲ ਦੀਆਂ 2 ਸਲੈਬਾਂ ਨਵੀਆਂ ਪਾਈਆਂ ਗਈਆਂ ਸਨ ਤੇ ਉਸ ਸਮੇਂ ਲੋਕਾਂ ਨੂੰ ਕਈ ਕਿਲੋਮੀਟਰ ਲੰਮਾਂ ਪੈਂਡਾ ਤੈਅ ਕਰਕੇ ਹੋਰਨਾਂ ਰਸਤਿਆਂ ਰਾਹੀਂ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਣਾ ਪੈਂਦਾ ਸੀ। ਹੁਣ ਮੁੜ ਸਲੈਬਾਂ ਧੱਸਣ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਵੱਧ ਗਈ ਹੈ।
ਅੱਜ ਸਤਲੁਜ ਪੁਲ ’ਤੇ ਪੁਲੀਸ ਵੱਲੋਂ ਨਾਕਾਬੰਦੀ ਕਰਕੇ ਭਾਰੀ ਵਾਹਨਾਂ ਨੂੰ ਵਾਪਸ ਮੋੜਿਆ ਗਿਆ। ਸਤਲੁਜ ਪੁਲ ’ਤੇ ਡਿਊਟੀ ਕਰ ਰਹੇ ਪੁਲੀਸ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਦੇ ਜ਼ੁਬਾਨੀ ਹੁਕਮਾਂ ਅਨੁਸਾਰ ਪੁਲ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਤੇ ਸਿਰਫ਼ ਛੋਟੇ ਵਾਹਨ ਹੀ ਲੰਘਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੀ ਮੌਕਾ ਦੇਖ ਕੇ ਗਏ ਹਨ ਅਤੇ ਪੁਲ ਦੀ ਮੁਰੰਮਤ ਕਦੋਂ ਸ਼ੁਰੂ ਹੋਵੇਗੀ ਇਹ ਤਾਂ ਓਹੀ ਦੱਸ ਸਕਦੇ ਹਨ।

Advertisement

ਖੰਨਾ ਤੋਂ ਲੈ ਕੇ ਨਵਾਂਸ਼ਹਿਰ ਤੱਕ ਕਾਰੋਬਾਰੀ ਹੋਣਗੇ ਪ੍ਰਭਾਵਿਤ

ਸਤਲੁਜ ਦਰਿਆ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਹੋਣ ਕਾਰਨ ਇਹ ਟਰੱਕ ਤੇ ਟਿੱਪਰ ਹੁਣ ਵਾਇਆ ਰੋਪੜ ਜਾਂ ਲੁਧਿਆਣਾ ਹੋ ਕੇ ਕਈ ਕਿਲੋਮੀਟਰ ਦਾ ਪੈਂਡਾ ਤੈਅ ਕਰ ਆਪਣੀ ਮੰਜ਼ਿਲ ’ਤੇ ਪਹੁੰਚਣਗੇ। ਇਹ ਪੁਲ ਬੰਦ ਹੋਣ ਨਾਲ ਖੰਨਾ ਤੋਂ ਲੈ ਕੇ ਨਵਾਂਸ਼ਹਿਰ ਰੋਡ ’ਤੇ ਸਥਿਤ ਢਾਬੇ, ਪੈਟਰੋਲ ਪੰਪ ਅਤੇ ਹੋਰ ਕਈ ਦੁਕਾਨਦਾਰਾਂ ਦਾ ਕਾਰੋਬਾਰ ਵੀ ਬਹੁਤ ਘੱਟ ਜਾਵੇਗਾ ਕਿਉਂਕਿ ਵਾਹਨਾਂ ਦੀ ਆਵਾਜਾਈ ਵੀ ਘਟ ਜਾਵੇਗੀ। ਲੋਕਾਂ ਨੇ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਪੁਲ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।

Advertisement
Advertisement