ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਕਰ ਵਾਸੀਆਂ ਦੀ ਛੇ ਦਹਾਕੇ ਪੁਰਾਣੀ ਮੰਗ ਹੋਈ ਪੂਰੀ

08:03 AM Jun 29, 2024 IST
ਨਹਿਰੀ ਪਾਣੀ ਖੇਤਾਂ ਵਿੱਚ ਪਹੁੰਚਣ ’ਤੇ ਖੁਸ਼ੀ ਪ੍ਰਗਟਾਉਂਦੇ ਹੋਏ ਪਿੰਡ ਚਕਰ ਦੇ ਕਿਸਾਨ।

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 28 ਜੂਨ
ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਲੈ ਕੇ ਨਹਿਰੀ ਵਿਭਾਗ ਖੇਤਾਂ ਵਿੱਚ ਪਾਣੀ ਪਹੁੰਚਾਉਣ ਲਈ ਪੱਬਾਂ ਭਾਰ ਹੈ। ਨੇੜਲੇ ਪਿੰਡ ਚਕਰ ਦੇ ਕਰੀਬ 20 ਕਿਸਾਨਾਂ ਨੇ ਨਹਿਰੀ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ 60 ਵਰ੍ਹੇ ਪੁਰਾਣੀ ਮੁਰਾਦ ਪੂਰੀ ਹੋ ਗਈ ਹੈ। ਮਾਸਟਰ ਗੁਰਪ੍ਰੀਤ ਸਿੰਘ ਚਕਰ, ਮਾਸਟਰ ਗੁਰਪ੍ਰੀਤ ਸਿੰਘ ਦੇਹੜਕਾ, ਮਾਸਟਰ ਜਗਵਿੰਦਰ ਸਿੰਘ, ਮਾਸਟਰ ਪਰਮਿੰਦਰ ਸਿੰਘ ਚਕਰ ਨੇ ਕਿਹਾ ਕਿ ਉਨ੍ਹਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਨਾ ਹੋਣ ਕਾਰਨ ਉਹ ਪਿਛਲੇ ਲੰਬੇ ਸਮੇਂ ਤੋਂ ਵਿਭਾਗ ਦੇ ਦਫਤਰਾਂ ਦੇ ਚੱਕਰ ਲਾ ਰਹੇ ਸਨ। ਪਿੰਡ ਮਾਣੂੰਕੇ ਤੋਂ ਨਿਕਲਦਾ ਮੋਘਾ ਨੰਬਰ 75386 ਆਰ ਜਿਸ ਰਾਹੀਂ ਪਿੰਡ ਚਕਰ ਦੇ ਖੇਤਾਂ ਨੂੰ ਪਾਣੀ ਲੱਗਦਾ ਸੀ, ਨੂੰ ਬਾਕਾਇਦਾ ਪੱਕਾ ਕਰਵਾਉਣ ਅਤੇ ਖੇਤਾਂ ਤੱਕ ਪੁੱਜਦਾ ਕਰਨ ਲਈ ਉਨ੍ਹਾਂ ਨੇ ਅਣਗਿਣਤ ਵਾਰ ਵਿਭਾਗ ਨਾਲ ਸੰਪਰਕ ਸਾਧਿਆ ਪਰ ਕੁੱਝ ਤਕਨੀਕੀ ਅੜਚਣਾਂ ਕਾਰਨ ਪੱਕਾ ਖਾਲਾ ਤਾਂ ਨਹੀਂ ਬਣ ਸਕਿਆ ਪਰ ਵਿਭਾਗ ਨੇ ਕੱਚਾ ਖਾਲਾ ਬਣਾ ਕੇ ਖੇਤਾਂ ਨੂੰ ਪਾਣੀ ਲੱਗਦਾ ਕਰ ਦਿੱਤਾ ਹੈ। ਉਨ੍ਹਾਂ ਨਹਿਰੀ ਵਿਭਾਗ ਦੇ ਪਟਵਾਰੀ ਰਵਿੰਦਰ ਸਿੰਘ ਤਿਹਾੜਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਸੁਪਨੇ ਪੂਰੇ ਹੋ ਗਏ ਹਨ। ਯਾਦ ਰਹੇ ਕਿ ਪਿਛਲੇ ਹਫਤੇ ਨੇੜਲੇ ਪਿੰਡ ਮੱਲ੍ਹਾ ਦੇ ਵਾਸੀਆਂ ਨੇ ਨਹਿਰੀ ਵਿਭਾਗ ’ਤੇ ਪੱਕਾ ਖਾਲਾ ਨਾ ਬਣਾਉਣ ਦੇ ਦੋਸ਼ ਲਗਾਏ ਸਨ ਤੇ ਇੱਧਰ, ਚਕਰ ਦੇ ਕਿਸਾਨ ਨਹਿਰੀ ਪਾਣੀ ਨੂੰ ਲੈ ਕੇ ਵਿਭਾਗ ਅਤੇ ਸਰਕਾਰ ਦਾ ਧੰਨਵਾਦ ਕਰ ਰਹੇ ਹਨ।

Advertisement

Advertisement