ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ-ਚੀਨ ਸਰਹੱਦ ’ਤੇ ਹਾਲਾਤ ਸਥਿਰ ਹੋਣ ਦਾ ਦਾਅਵਾ

07:49 AM Apr 26, 2024 IST

ਪੇਈਚਿੰਗ: ਚੀਨੀ ਫ਼ੌਜ ਨੇ ਕਿਹਾ ਹੈ ਕਿ ਭਾਰਤ-ਚੀਨ ਸਰਹੱਦ ’ਤੇ ਇਸ ਸਮੇਂ ਹਾਲਾਤ ਆਮ ਤੌਰ ’ਤੇ ਸਥਿਰ ਹਨ ਅਤੇ ਦੋਵੇਂ ਮੁਲਕਾਂ ਨੇ ਪੂਰਬੀ ਲੱਦਾਖ ’ਚ ਖੜੋਤ ਦੇ ਹੱਲ ਲਈ ਅਸਰਦਾਰ ਢੰਗ ਨਾਲ ਸੰਪਰਕ ਕਾਇਮ ਕੀਤਾ ਹੋਇਆ ਹੈ। ਰੱਖਿਆ ਮੰਤਰਾਲੇ ਦੇ ਤਰਜਮਾਨ ਸੀਨੀਅਰ ਕਰਨਲ ਵੂ ਕਿਆਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿਊਜ਼ਵੀਕ ਮੈਗਜ਼ੀਨ ਨੂੰ ਦਿੱਤੇ ਗਏ ਹਾਲੀਆ ਇੰਟਰਵਿਊ ’ਤੇ ਇਹ ਪ੍ਰਤੀਕਰਮ ਦਿੱਤਾ ਜਿਸ ’ਚ ਮੋਦੀ ਨੇ ਉਮੀਦ ਜਤਾਈ ਸੀ ਕਿ ਭਾਰਤ ਅਤੇ ਚੀਨ ਕੂਟਨੀਤਕ ਅਤੇ ਫ਼ੌਜੀ ਪੱਧਰ ’ਤੇ ਦੁਵੱਲੇ ਸਹਿਯੋਗ ਨਾਲ ਸਰਹੱਦਾਂ ’ਤੇ ਸ਼ਾਂਤੀ ਅਤੇ ਅਮਨ-ਚੈਨ ਬਹਾਲ ਕਰਨਗੇ। ਵੂ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਅਸਰਦਾਰ ਢੰਗ ਨਾਲ ਸੰਪਰਕ ਬਣਾਇਆ ਹੋਇਆ ਹੈ ਅਤੇ ਵਾਰਤਾ ਰਾਹੀਂ ਹਾਂ-ਪੱਖੀ ਪ੍ਰਗਤੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਟਕਰਾਅ ਦੇ ਹੱਲ ਲਈ ਛੇਤੀ ਤੋਂ ਛੇਤੀ ਆਪਸੀ ਮਨਜ਼ੂਰਸ਼ੁਦਾ ਹੱਲ ’ਤੇ ਪਹੁੰਚਣ ਲਈ ਸਹਿਮਤ ਹੋ ਗਏ ਹਨ। -ਪੀਟੀਆਈ

Advertisement

Advertisement
Advertisement