ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੂਹ ਵਿੱਚ ਸਥਿਤੀ ਦਾ ਪਤਾ ਸਹੀ ਢੰਗ ਨਾਲ ਨਹੀਂ ਲੱਗ ਸਕਿਆ: ਦੁਸ਼ਿਅੰਤ

06:53 AM Aug 09, 2023 IST

ਚੰਡੀਗੜ੍ਹ, 8 ਅਗਸਤ
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਅੱਜ ਕਿਹਾ ਕਿ ਪ੍ਰਸ਼ਾਸਨ ਵੱਲੋਂ ਨੂਹ ਵਿੱਚ ਸਥਿਤੀ ਦਾ ਪਤਾ ਸਹੀ ਢੰਗ ਨਾਲ ਨਹੀਂ ਲਾਇਆ ਜਾ ਸਕਿਆ। ਇੱਥੇ 31 ਜੁਲਾਈ ਨੂੰ ਕੱਢੀ ਗਈ ਇੱਕ ਧਾਰਮਿਕ ਯਾਤਰਾ ਦੌਰਾਨ ਫ਼ਿਰਕੂ ਹਿੰਸਾ ਭੜਕ ਗਈ ਸੀ। ਉਨ੍ਹਾਂ ਕਿਹਾ ਕਿ ਏਡੀਜੀਪੀ (ਕਾਨੂੰਨ ਤੇ ਵਿਵਸਥਾ) ਨੇ ਦੱਸਿਆ ਸੀ ਕਿ ਪ੍ਰਬੰਧਕਾਂ ਵੱਲੋਂ 3,200 ਲੋਕਾਂ ਦੀ ਯਾਤਰਾ ਲਈ ਆਗਿਆ ਲਈ ਗਈ ਸੀ ਤੇ ਇਸ ਮੁਤਾਬਕ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਨੂਹ ਵਿੱਚ ਸਥਿਤੀ ਦਾ ਸਹੀ ਢੰਗ ਨਾਲ ਪਤਾ ਲਾਉਣ ਵਿੱਚ ਖ਼ੁਫ਼ੀਆ ਸੂਤਰਾਂ ਦੇ ਅਸਫ਼ਲ ਰਹਿਣ ਸਬੰਧੀ ਪੁੱਛੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਸ੍ਰੀ ਚੌਟਾਲਾ ਨੇ ਕਿਹਾ,‘ਪ੍ਰਸ਼ਾਸਨ ਵੱਲੋਂ ਸਥਿਤੀ ਦਾ ਸਹੀ ਢੰਗ ਨਾਲ ਪਤਾ ਲਾਉਣ ’ਚ ਘਾਟ ਰਹਿ ਗਈ। ਨੂਹ ਦੇ ਐੱਸਪੀ 22 ਜੁਲਾਈ ਤੋਂ ਛੁੱਟੀ ’ਤੇ ਸਨ। ਵਾਧੂ ਚਾਰਜ ਵਾਲਾ ਅਧਿਕਾਰੀ ਅਤੇ ਜਿਨ੍ਹਾਂ ਅਧਿਕਾਰੀਆਂ ਵੱਲੋਂ ਇਸ ਸ਼ੋਭਾ ਯਾਤਰਾ ਲਈ ਆਗਿਆ ਦਿੱਤੀ ਗਈ ਸੀ, ਉਹ ਵੀ ਸਥਿਤੀ ਦਾ ਅੰਦਾਜ਼ਾ ਨਹੀਂ ਲਾ ਸਕੇ। ਇਸੇ ਨੁਕਤੇ ’ਤੇ ਜਾਂਚ ਜਾਰੀ ਹੈ।’ -ਪੀਟੀਆਈ

Advertisement

Advertisement