For the best experience, open
https://m.punjabitribuneonline.com
on your mobile browser.
Advertisement

ਮੰਤਰੀ ਦਾ ਪੁਤਲਾ ਫੂਕਣ ਮੌਕੇ ਸਥਿਤੀ ਤਣਾਅਪੂਰਨ ਬਣੀ

09:56 PM Jun 23, 2023 IST
ਮੰਤਰੀ ਦਾ ਪੁਤਲਾ ਫੂਕਣ ਮੌਕੇ ਸਥਿਤੀ ਤਣਾਅਪੂਰਨ ਬਣੀ
Advertisement

ਗੁਰਬਖਸ਼ਪੁਰੀ

Advertisement

ਤਰਨ ਤਾਰਨ, 6 ਜੂਨ

ਕਿਸਾਨਾਂ-ਮਜ਼ਦੂਰਾਂ, ਮੁਲਾਜ਼ਮਾਂ ਦੀਆਂ ਜਥੇਬੰਦੀਆਂ ਤੇ ਆਧਾਰਤ ਸਾਂਝੀ ਐਕਸ਼ਨ ਕਮੇਟੀ ਵੱਲੋਂ ਅੱਜ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਇਲਾਕੇ ਦੇ ਕਸਬਾ ਨੌਸ਼ਹਿਰਾ ਪੰਨੂੰਆਂ ਵਿੱਚ ਪੁਤਲਾ ਫੂਕਣ ਮੌਕੇ ਉਸ ਵੇਲੇ ਸਥਿਤੀ ਤਣਾਅ ਵਾਲੀ ਬਣ ਗਈ ਜਦੋਂ ਸਾਂਝੀ ਐਕਸ਼ਨ ਕਮੇਟੀ ਦੇ ਵਿਰੋਧ ਵਿੱਚ ਇਲਾਕੇ ਤੋਂ ਆਏ ਲੋਕਾਂ ਨੇ ਐਕਸ਼ਨ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਖਿਲਾਫ਼ ਬਰਾਬਰ ਦੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਾਂਝੀ ਐਕਸ਼ਨ ਕਮੇਟੀ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਤਰਨ ਤਾਰਨ ਸਰਕਲ ਦੇ ਪਾਵਰਕੌਮ ਡਿਪਟੀ ਚੀਫ ਇੰਜਨੀਅਰ ਗੁਰਸ਼ਰਨ ਸਿੰਘ ਖਹਿਰਾ ਦੀ ਬਦਲੀ ਰੱਦ ਕਰਵਾਉਣ ਦਾ ਦਿੱਤਾ ਵਿਸ਼ਵਾਸ ਪੂਰਾ ਨਾ ਕਰਨ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਬਲਾਕ ਪੱਧਰ ‘ਤੇ ਮੰਤਰੀ ਦੀਆਂ ਅਰਥੀਆਂ ਸਾੜ ਰਹੀ ਹੈ|

ਸਾਂਝੀ ਐਕਸ਼ਨ ਕਮੇਟੀ ਨੇ ਜਦੋਂ ਮੰਤਰੀ ਦਾ ਪੁਤਲਾ ਫੂਕਿਆ ਤਾਂ ਐਕਸ਼ਨ ਕਮੇਟੀ ਦੇ ਵਿਰੋਧ ਵਿੱਚ ਆਏ ਲੋਕਾਂ ਨੇ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਅਤੇ ਇੰਜਨੀਅਰ ਗੁਰਸ਼ਰਨ ਸਿੰਘ ਖਹਿਰਾ ਦੀ ਅਰਥੀ ਸਾੜੀ| ਮੌਕੇ ‘ਤੇ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਦੇ ਐਸਪੀ ਪੱਟੀ ਸਤਨਾਮ ਸਿੰਘ ਅਤੇ ਥਾਣਾ ਸਰਹਾਲੀ ਦੇ ਮੁਖੀ ਇਸਪੈਕਟਰ ਸੁਖਬੀਰ ਸਿੰਘ ਹਾਜ਼ਰ ਸਨ| ਇੰਸਪੈਕਟਰ ਸੁਖਬੀਰ ਸਿੰਘ ਨੇ ਕਿਹਾ ਕਿ ਇਸ ਮੌਕੇ ਪੁਲੀਸ ਨੇ ਕਿਸੇ ਨੂੰ ਵੀ ਅਮਨ-ਕਾਨੂੰਨ ਨੂੰ ਵਿਗਾੜਨ ਦੀ ਆਗਿਆ ਨਹੀਂ ਦਿੱਤੀ|

ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ, ਗੁਰਪ੍ਰੀਤ ਸਿੰਘ ਗੰਡੀਵਿੰਡ, ਮੁਖਤਾਰ ਸਿੰਘ ਮੱਲਾ, ਅੰਮ੍ਰਿਤਪਾਲ ਸਿੰਘ ਜੌੜਾ, ਨਛੱਤਰ ਸਿੰਘ ਮੁਗਲਚੱਕ, ਸੁਖਦੇਵ ਸਿੰਘ ਤੁੜ, ਬਲਵਿੰਦਰ ਸਿੰਘ ਫੈਲੋਕੇ, ਮਨਜੀਤ ਸਿੰਘ ਬੱਗੂ, ਕੁਲਬੀਰ ਸਿੰਘ ਚੌਧਰੀਵਾਲਾ, ਗੁਰਭੇਜ ਸਿੰਘ ਨੌਸ਼ਹਿਰਾ ਪੰਨੂਆਂ, ਨਰਿੰਦਰ ਬੇਦੀ ਆਦਿ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੁਰ ਅਮਨ ਤਰੀਕੇ ਨਾਲ ਮੰਤਰੀ ਦੀ ਵਾਅਦਾਖ਼ਿਲਾਫ਼ੀ ‘ਤੇ ਕੀਤੇ ਜਾ ਰਹੇ ਸੰਘਰਸ਼ ਨੂੰ ਕਥਿਤ ਤੌਰ ਤੇ ਮੰਤਰੀ ਦੀ ਸ਼ਹਿ ‘ਤੇ ਝਗੜੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ| ਉਨ੍ਹਾਂ ਕਿਹਾ ਕਿ ਇਸ ਮੌਕੇ ਪੁਲੀਸ ਦਾ ਵਤੀਰਾ ਵੀ ਇੱਕ ਤਰ੍ਹਾਂ ਨਾਲ ਐਕਸ਼ਨ ਕਮੇਟੀ ਦੇ ਆਗੂਆਂ ਖ਼ਿਲਾਫ਼ ਉਕਸਾਉਣ ਵਾਲਾ ਰਿਹਾ| ਆਗੂਆਂ ਕਿਹਾ ਕਿ ਉਹ ਗੁੰਡਾਗਰਦੀ ਦਾ ਮੁਕਾਬਲਾ ਸਿਰੜ, ਸਿਦਕ ਅਤੇ ਸੰਜਮ ਨਾਲ ਕਰਨ ਲਈ ਤਿਆਰ ਹਨ ਅਤੇ ਉਹ ਨਿਆਂ ਮਿਲਣ ਤੱਕ ਸੰਘਰਸ਼ ਜਾਰੀ ਰੱਖਣਗੇ|

Advertisement
Advertisement
Advertisement
×