ਥਾਣੇ ਅੱਗੇ ਧਰਨਾ 12ਵੇਂ ਦਿਨ ਵੀ ਜਾਰੀ
08:50 AM Oct 06, 2024 IST
Advertisement
ਪੱਤਰ ਪ੍ਰੇਰਕ
ਲਹਿਰਾਗਾਗਾ, 5 ਅਕਤੂਬਰ
ਸਹੁਰੇ ਪਰਿਵਾਰ ਵਲੋਂ ਸਤਾਈ ਧੀ ਗੁਰਪ੍ਰੀਤ ਕੌਰ ਨੂੰ ਇਨਸਾਫ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੀਆਂ ਪਿੰਡ ਇਕਾਈਆਂ ਦਾ ਥਾਣੇ ਦੇ ਗੇਟ ਅੱਗੇ ਲੱਗਾ ਪੱਕਾ ਦਿਨ ਮੋਰਚਾ 12ਵੇਂ ਦਿਨ ਵੀ ਜਾਰੀ ਰਿਹਾ। ਅੱਜ ਪੁਲੀਸ ਪ੍ਰਸ਼ਾਸਨ ਦਾ ਸਿਆਪਾ ਕਰਦਿਆਂ ਸੈਂਕੜੇ ਕਿਸਾਨ-ਮਜ਼ਦੂਰ ਔਰਤਾਂ ਨੇ ਧਰਨੇ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ,
ਬਲਾਕ ਆਗੂ ਬਹਾਦਰ ਸਿੰਘ ਭੁਟਾਲ ਖੁਰਦ, ਕਰਨੈਲ ਗਨੋਟਾ, ਹਰਸੇਵਕ ਲਹਿਲ ਖੁਰਦ,ਰਾਮ ਸਿੰਘ ਨੰਗਲਾ, ਸੁਰੇਸ਼ ਕੁਮਾਰ ਕਾਲਬੰਜਾਰਾ ਹਾਜ਼ਰ ਸਨ।
Advertisement
Advertisement
Advertisement