ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੱਕ ਬਾਹਮਣੀਆਂ ਟੌਲ ਪਲਾਜ਼ਾ ’ਤੇ ਧਰਨਾ ਜਾਰੀ

07:57 AM Jun 20, 2024 IST
ਧਰਨੇ ਮੌਕੇ ਸੰਬੋਧਨ ਕਰ ਰਿਹਾ ਇੱਕ ਕਿਸਾਨ ਆਗੂ। -ਫੋਟੋ: ਖੋਸਲਾ

ਪੱਤਰ ਪ੍ਰੇਰਕ
ਸ਼ਾਹਕੋਟ, 19 ਜੂਨ
ਭਾਰਤੀ ਕਿਸਾਨ ਯੂਨੀਅਨ (ਤੋਤੇਵਾਲ), ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਟਰੱਕ ਯੂਨੀਅਨ ਧਰਮਕੋਟ ਵੱਲੋਂ ਚੱਕ ਬਾਹਮਣੀਆਂ ਦੇ ਟੌਲ ਪਲਾਜ਼ਾ ਉੱਪਰ ਲਗਾਏ ਧਰਨੇ ਦੇ ਅੱਜ ਅਠਾਰਵੇਂ ਦਿਨ ਟਰੱਕ ਯੂਨੀਅਨ ਸ਼ਾਹਕੋਟ ਵੀ ਧਰਨੇ ਵਿੱਚ ਸ਼ਾਮਲ ਹੋ ਗਈ। ਅੱਜ ਦੇ ਧਰਨੇ ਨੂੰ ਬੀਕੇਯੂ (ਤੋਤੇਵਾਲ) ਦੇ ਸੂਬਾ ਪ੍ਰਧਾਨ ਸੁੱਖ ਗਿੱਲ, ਬੀਕੇਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਤੇ ਸਕੱਤਰ ਗੁਰਚਰਨ ਸਿੰਘ ਚਾਹਲ ਅਤੇ ਟਰੱਕ ਯੂਨੀਅਨ ਧਰਮਕੋਟ ਦੇ ਪ੍ਰਧਾਨ ਸਤਵੀਰ ਸਿੰਘ ਸੱਤੀ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਡਰਾਈਵਰਾਂ ਅਤੇ ਆਮ ਰਾਹਗੀਰਾਂ ਦੀਆਂ ਟੌਲ ਕੰਪਨੀ ਨਾਲ ਸਬੰਧਤ ਸਾਂਝੀਆਂ ਮੰਗਾਂ ਨੂੰ ਸਾਂਝੇ ਸੰਘਰਸ਼ ਨਾਲ ਹੀ ਮੰਨਵਾਇਆ ਜਾ ਸਕਦਾ ਹੈ। ਟਰੱਕ ਯੂਨੀਅਨ ਸ਼ਾਹਕੋਟ ਵੱਲੋਂ ਧਰਨੇ ਵਿਚ ਸ਼ਾਮਲ ਹੋਣ ਦਾ ਉਕਤ ਬੁਲਾਰਿਆਂ ਨੇ ਸਵਾਗਤ ਕਰਦਿਆਂ ਆਮ ਲੋਕਾਂ ਨੂੰ ਵੀ ਧਰਨੇ ’ਚ ਸਮੂਲੀਅਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਹਾਈਵੇਅ ਅਥਾਰਿਟੀ, ਤਹਿਸੀਲਦਾਰ ਸ਼ਾਹਕੋਟ, ਡੀਐੱਸਪੀ ਸ਼ਾਹਕੋਟ ਅਤੇ ਐੱਸਐੱਚਓ ਸ਼ਾਹਕੋਟ ਨੇ ਕਿਸਾਨ ਅਤੇ ਟਰੱਕ ਯੂਨੀਅਨ ਦੇ ਆਗੂਆਂ ਨਾਲ ਇਸ ਸਬੰਧੀ ਮੀਟਿੰਗ ਕੀਤੀ ਜੋ ਬੇਸਿੱਟਾ ਰਹੀ। ਇਸ ਤੋਂ ਬਾਅਦ ਆਗੂਆਂ ਨੇ ਮੀਟਿੰਗ ਕਰ ਕੇ ਫ਼ੈਸਲਾ ਕੀਤਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨੂੰ ਅਮਲ ਵਿੱਚ ਨਹੀਂ ਲਿਆ ਦਿੱਤਾ ਜਾਂਦਾ, ਉਨਾ ਚਿਰ ਉਹ ਟੌਲ ਨੂੰ ਪਰਚੀ-ਮੁਕਤ ਹੀ ਰੱਖਣਗੇ।

Advertisement

Advertisement