For the best experience, open
https://m.punjabitribuneonline.com
on your mobile browser.
Advertisement

ਭਰਜਾਈ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਦਿਓਰ ਦਾ ਕਤਲ

10:04 AM Sep 05, 2024 IST
ਭਰਜਾਈ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਦਿਓਰ ਦਾ ਕਤਲ
Advertisement

ਸੰਜੀਵ ਹਾਂਡਾ
ਫ਼ਿਰੋਜ਼ਪੁਰ, 4 ਸਤੰਬਰ
ਜ਼ੀਰਾ ਦੇ ਪਿੰਡ ਕੋਹਾਲਾ ਨਿਵਾਸੀ ਨੌਜਵਾਨ ਇੰਦਰਜੀਤ ਸਿੰਘ ਦੀ ਗੁੰਮਸ਼ੁਦਗੀ ਦੇ ਮਾਮਲੇ ਵਿਚ ਪੁਲੀਸ ਨੇ ਉਸ ਦੀ ਭਰਜਾਈ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿਚੋਂ ਇੱਕ ਉਸ ਦਾ ਪ੍ਰੇਮੀ ਤੇ ਦੂਜਾ ਉਸ ਦੇ ਪ੍ਰੇਮੀ ਦਾ ਸਕਾ ਭਰਾ ਹੈ। ਤਿੰਨਾਂ ਮੁਲਜ਼ਮਾਂ ਨੇ ਇੰਦਰਜੀਤ ਸਿੰਘ ਦਾ ਕਤਲ ਕਰਨ ਮਗਰੋਂ ਉਸਦੀ ਲਾਸ਼ ਬੀਕਾਨੇਰ ਨਹਿਰ ਵਿਚ ਸੁੱਟਣ ਦਾ ਗੁਨਾਹ ਕਬੂਲ ਕਰ ਲਿਆ ਹੈ। ਐੱਸਪੀ (ਡੀ) ਰਣਧੀਰ ਕੁਮਾਰ ਨੇ ਦੱਸਿਆ ਕਿ ਇੰਦਰਜੀਤ ਸਿੰਘ ਲੰਘੀ 21 ਅਗਸਤ ਨੂੰ ਅਚਾਨਕ ਗੁਮ ਹੋ ਗਿਆ ਸੀ ਤੇ ਉਸ ਦੀ ਭਰਜਾਈ ਪੂਜਾ ਵੱਲੋਂ 24 ਅਗਸਤ ਨੂੰ ਉਸ ਦੀ ਗੁਮਸ਼ੁਦਗੀ ਦੀ ਰਿਪੋਰਟ ਥਾਣਾ ਮੱਲਾਂਵਾਲਾ ਵਿਚ ਦਰਜ ਕਰਵਾਈ ਗਈ ਸੀ। ਹਾਲਾਂਕਿ ਪੁਲੀਸ ਨੂੰ ਪਹਿਲੇ ਦਿਨ ਤੋਂ ਹੀ ਪੂਜਾ ਦੇ ਬਿਆਨ ਕੁਝ ਸ਼ੱਕੀ ਜਾਪ ਰਹੇ ਸਨ, ਜਿਸ ਕਰਕੇ ਪੁਲੀਸ ਇਸ ਮਾਮਲੇ ਦੀ ਖ਼ੁਫ਼ੀਆ ਤੌਰ ’ਤੇ ਵੀ ਪੜਤਾਲ ਕਰ ਰਹੀ ਸੀ। ਪੁਲੀਸ ਜਾਂਚ ਦੌਰਾਨ ਪਤਾ ਲੱਗਾ ਕਿ ਪੂਜਾ ਦੇ ਨਾਜਾਇਜ਼ ਸਬੰਧ ਕੋਹਾਲਾ ਪਿੰਡ ਦੇ ਵਸਨੀਕ ਰਾਮ ਸਿੰਘ ਨਾਲ ਸਨ ਜੋ ਪਿਛਲੇ ਕੁਝ ਸਾਲਾਂ ਤੋਂ ਕਤਰ ਰਹਿੰਦਾ ਸੀ। ਪੂਜਾ ਦੇ ਨਾਜਾਇਜ਼ ਸਬੰਧਾਂ ਬਾਰੇ ਇੰਦਰਜੀਤ ਸਿੰਘ ਨੂੰ ਪਤਾ ਲੱਗ ਗਿਆ ਸੀ ਤੇ ਉਹ ਇਸ ਗੱਲ ਦਾ ਵਿਰੋਧ ਕਰਦਾ ਸੀ। ਇਸ ਦੌਰਾਨ ਪੂਜਾ ਅਤੇ ਉਸ ਦੇ ਆਸ਼ਕ ਰਾਮ ਸਿੰਘ ਨੇ ਹਮਮਸ਼ਵਰਾ ਕਰਕੇ ਇੰਦਰਜੀਤ ਸਿੰਘ ਦੇ ਸਿਰ ਵਿਚ ਘੋਟਣਾ ਮਾਰ ਕੇ ਉਸਦਾ ਕਤਲ ਕਰ ਦਿੱਤਾ ਤੇ ਉਸਦੀ ਲਾਸ਼ ਪਲਾਸਟਿਕ ਦੇ ਗੱਟੇ ਵਿਚ ਪਾ ਕੇ ਰੱਖ ਦਿੱਤੀ। ਅਗਲੇ ਦਿਨ ਰਾਮ ਸਿੰਘ ਨੇ ਆਪਣੇ ਭਰਾ ਦੀ ਮਦਦ ਨਾਲ ਲਾਸ਼ ਨਹਿਰ ਵਿਚ ਸੁੱਟ ਦਿੱਤੀ।

Advertisement

Advertisement
Advertisement
Author Image

Advertisement