ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ’ਚ ਆਈ ਸਿੱਖ ਸੰਗਤ
ਸੁਖਦੇਵ ਸੁੱਖ
ਅਜਨਾਲਾ, 17 ਅਕਤੂਬਰ
ਇੱਥੇ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲੇ ਖੂਹ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਰਸਾ ਸਿੰਘ ਵਲਟੋਹਾ ਵੱਲੋਂ ਕੀਤੀਆਂ ਗਈਆਂ ਕਥਿਤ ਵਿਵਾਦ ਟਿੱਪਣੀਆਂ ਖ਼ਿਲਾਫ਼ ਚਰਚਾ ਕੀਤੀ ਗਈ। ਇਸ ਮੌਕੇ ਸਮੂਹ ਸੰਗਤ ਨੇ ਇੱਕਜੁੱਟ ਹੋ ਕੇ ਹੱਥ ਖੜ੍ਹੇ ਕਰ ਕੇ ਫੈਸਲਾ ਲਿਆ ਗਿਆ ਕਿ ਸਿੱਖ ਕੌਮ ਦੇ ਜਥੇਦਾਰ ਨੂੰ ਕੁਝ ਵੀ ਕਹਿਣਾ ਸਹੀ ਨਹੀਂ ਅਤੇ ਜਥੇਦਾਰ ਨੂੰ ਗਲਤ ਕਹਿਣ ਵਾਲੇ ਨੂੰ ਕੌਮ ਕਦੀ ਵੀ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ ਜਿਸ ਸਬੰਧੀ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਵਿਰਸਾ ਸਿੰਘ ਵਲਟੋਹਾ ਨੂੰ ਪੰਥ ’ਚੋਂ ਛੇਕਿਆ ਜਾਵੇ। ਉਪਰੰਤ ਕਮੇਟੀ ਦੇ ਆਗੂਆਂ ਕਾਬਲ ਸਿੰਘ ਸ਼ਾਹਪੁਰ, ਮਨਜੀਤ ਸਿੰਘ ਬਾਠ ਤੇ ਧਰਮਿੰਦਰ ਸਿੰਘ ਪ੍ਰਿੰਸ ਆਦਿ ਨੇ ਕਿਹਾ ਕਿ ਸਿੱਖ ਕੌਮ ਦੇ ਜਥੇਦਾਰ ਨੂੰ ਕੋਈ ਵੀ ਸਿੱਖ ਗਲਤ ਨਹੀਂ ਕਹਿ ਸਕਦਾ ਅਤੇ ਪਰਿਵਾਰਿਕ ਟਿੱਪਣੀਆਂ ਕਰਨੀਆਂ ਤਾਂ ਬਹੁਤ ਹੀ ਦੂਰ ਦੀ ਗੱਲ ਹੈ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵਲਟੋਹਾ ਖਿਲਾਫ ਸਖਤ ਫੈਸਲਾ ਲੈਣਾ ਚਾਹੀਦਾ ਹੈ।