For the best experience, open
https://m.punjabitribuneonline.com
on your mobile browser.
Advertisement

ਸ਼ੋਅਰੂਮ ਮਾਲਕ ਨੇ ਕੌਮੀ ਮਾਰਗ ਦੀਆਂ ਗਰਿੱਲਾਂ ਤੋੜੀਆਂ

07:08 AM Feb 20, 2024 IST
ਸ਼ੋਅਰੂਮ ਮਾਲਕ ਨੇ ਕੌਮੀ ਮਾਰਗ ਦੀਆਂ ਗਰਿੱਲਾਂ ਤੋੜੀਆਂ
ਕੌਮੀ ਮਾਰਗ ’ਤੇ ਟੁੱਟੀਆਂ ਹੋਈਆਂ ਲੋਹੇ ਦੀਆਂ ਗਰਿੱਲਾਂ।
Advertisement

ਬਲਵਿੰਦਰ ਸਿੰਘ ਭੰਗੂ
ਭੋਗਪੁਰ, 19 ਫਰਵਰੀ
ਇੱਥੇ ਕੌਮੀ ਮਾਰਗ ’ਤੇ ਨਵੇਂ ਖੁੱਲ੍ਹੇ ਇੱਕ ਸ਼ੋਅਰੂਮ ਰੈੱਡ ਟੇਪ ਦੇ ਮਾਲਕ ਨੇ ਸ਼ੋਅਰੂਮ ਦੇ ਸਾਹਮਣੇ ਸਰਕਾਰ ਵੱਲੋਂ ਕੌਮੀ ਮਾਰਗ ਅਤੇ ਸਰਵਿਸ ਲੇਨ ਵਿਚਕਾਰ ਲਾਈਆਂ ਪੰਜ ਫੁੱਟ ਉੱਚੀਆਂ ਲੋਹੇ ਦੀਆਂ ਸਰਕਾਰੀ ਗਰਿੱਲਾਂ ਤੋੜ ਕੇ ਰਾਤ ਨੂੰ ਕੌਮੀ ਮਾਰਗ ਵੱਲ 30 ਫੁੱਟ ਚੌੜਾ ਰਸਤਾ ਬਣਾ ਕੇ ਦਿੱਤਾ। ਇਸ ਦੌਰਾਨ ਵਾਲਮੀਕਿ ਸੰਘਰਸ਼ ਮੋਰਚਾ ਦੇ ਪੰਜਾਬ ਪ੍ਰਧਾਨ ਮੋਨੂ ਤੇਜ਼ੀ ਅਤੇ ਜੱਸ ਕਲਿਆਣ ਰਾਵਣ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ੋਅਰੂਮ ਦੇ ਮਾਲਕ ਨਿਸ਼ਾਨ ਮਿੱਤਰ ਵਿਰੁੱਧ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਕਰਨ ਦੇ ਦੋਸ਼ ਹੇਠ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਲੋਹੇ ਦੀਆਂ ਗਰਿੱਲਾਂ ਦੁਬਾਰਾ ਉਸੇ ਜਗ੍ਹਾ ’ਤੇ ਲਾ ਕੇ ਰਾਹਗੀਰਾਂ ਦੀ ਜਾਨ ਨੂੰ ਬਚਾਇਆ ਜਾਵੇ ਅਤੇ ਆਵਾਜਾਈ ਦੀ ਆਉਣ ਵਾਲੀ ਰੁਕਾਵਟ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਥਿਤ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਮੋਰਚਾ ਕੌਮੀ ਮਾਰਗ ’ਤੇ ਧਰਨਾ ਦੇਵੇਗਾ। ਜਦੋਂ ਸ਼ੋਅਰੂਮ ਮਾਲਕ ਨੂੰ ਗਰਿੱਲਾਂ ਤੋੜਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਲੋਹੇ ਦੀਆਂ ਸਰਕਾਰੀ
ਗਰਿੱਲਾਂ ਤੋੜਨ ਦੀ ਮਨਜ਼ੂਰੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਤੋਂ ਲਈ ਹੈ। ਜਦੋਂ ਉਸ ਕੋਲੋਂ ਗਰਿੱਲਾਂ ਤੋੜਨ ਦੀ ਮਨਜ਼ੂਰੀ ਸਬੰਧੀ ਕੋਈ ਸਬੂਤ ਮੰਗਿਆ ਗਿਆ ਤਾਂ ਉਸ ਨੇ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ।
ਏਐੱਸਆਈ ਪੁਲੀਸ ਅਧਿਕਾਰੀ ਰਣਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਲੋਹੇ ਦੀਆਂ ਗਰਿੱਲਾਂ ਤੋੜਨ ਵਾਲਿਆਂ ਵਿਅਕਤੀਆਂ ਦੀ ਵੀਡੀਓ ਮਿਲ ਗਈ ਹੈ ਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਜ਼ਰੂਰੀ ਹੋਵੇਗੀ।

Advertisement

ਅਥਾਰਟੀ ਨੇ ਸ਼ੋਅਰੂਮ ਮਾਲਕ ਨੂੰ ਇਜਾਜ਼ਤ ਨਹੀਂ ਦਿੱਤੀ: ਇੰਚਾਰਜ

ਜਦੋਂ ਇਸ ਕੌਮੀ ਮਾਰਗ ਦੇ ਇੰਚਾਰਜ ਅਨੰਦ ਸਿੰਘ ਨਾਲ ਇਸ ਮਾਮਲੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰੀ ਸਬੰਧਤ ਅਥਾਰਟੀ ਨੇ ਸ਼ੋਅਰੂਮ ਦੇ ਮਾਲਕ ਨੂੰ ਇਜਾਜ਼ਤ ਨਹੀਂ ਦਿੱਤੀ ਕਿ ਲੋਹੇ ਦੀਆਂ ਸਰਕਾਰੀ ਗਰਿੱਲਾਂ ਤੋੜ ਕੇ ਆਪਣੇ ਸ਼ੋਅਰੂਮ ਲਈ ਕੌਮੀ ਮਾਰਗ ਤੋਂ ਰਸਤਾ ਬਣਾਇਆ ਜਾਵੇ। ਉਨ੍ਹਾਂ ਕਿਹਾ ਛੇਤੀ ਹੀ ਲੋਹੇ ਦੀਆਂ ਗਰਿੱਲਾਂ ਤੋੜਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੁਬਾਰਾ ਪਹਿਲਾਂ ਵਾਂਗ ਗਰਿੱਲਾਂ ਲਗਵਾਈਆਂ ਜਾਣਗੀਆਂ।

Advertisement
Author Image

Advertisement
Advertisement
×