ਉਧਾਰ ਸਾਮਾਨ ਨਾ ਦੇਣ ’ਤੇ ਦੁਕਾਨਦਾਰ ਨੂੰ ਗੋਲੀ ਮਾਰੀ
07:31 AM Jun 27, 2024 IST
Advertisement
ਪੱਤਰ ਪ੍ਰੇਰਕ
ਜ਼ੀਰਾ, 26 ਜੂਨ
ਇੱਥੋਂ ਦੇ ਪਿੰਡ ਸ਼ਾਹ ਅਬੂ ਬੁੱਕਰ ਵਿੱਚ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਹੈ। ਸਿਵਲ ਹਸਪਤਾਲ ਜ਼ੀਰਾ ਵਿੱਚ ਜ਼ੇਰੇ ਇਲਾਜ ਜਸਵੀਰ ਸਿੰਘ ਵਾਸੀ ਪਿੰਡ ਗਲੋਟੀ ਨੇ ਦੱਸਿਆ ਕਿ ਉਸ ਦੀ ਪਿੰਡ ਸ਼ਾਹ ਅਬੂ ਬੁੱਕਰ ਅੱਡੇ ’ਤੇ ਬਿਜਲੀ ਦੇ ਸਾਮਾਨ ਦੀ ਦੁਕਾਨ ਹੈ। ਉਨ੍ਹਾਂ ਦੀ ਦੁਕਾਨ ’ਤੇ ਗੁਰਜੀਤ ਸਿੰਘ ਉਰਫ ਸਾਹਬਾ ਵਾਸੀ ਪਿੰਡ ਬਘੇਲੇ ਵਾਲਾ (ਜ਼ੀਰਾ) ਏਸੀ ਦਾ ਸਵਿੱਚ ਉਧਾਰ ਲੈਣ ਲਈ ਆਇਆ। ਇਸ ’ਤੇ ਜਦੋਂ ਜਸਵੀਰ ਸਿੰਘ ਨੇ ਉਧਾਰ ਸਾਮਾਨ ਦੇਣ ਤੋਂ ਇਨਕਾਰ ਕੀਤਾ ਤਾਂ ਗੁਰਜੀਤ ਸਿੰਘ ਉਸ ਨੂੰ ਗਾਲੀ-ਗਲੋਚ ਕਰਦਾ ਉਥੋਂ ਚਲਾ ਗਿਆ। ਜਸਵੀਰ ਸਿੰਘ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਗੁਰਜੀਤ ਵਾਪਸ ਆਇਆ ਅਤੇ ਉਸ ਨੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ ਜੋ ਉਸ ਦੀ ਲੱਤ ਵਿੱਚ ਵੱਜੀ। ਥਾਣਾ ਸਦਰ ਜ਼ੀਰਾ ਪੁਲੀਸ ਨੇ ਕੇਸ ਦਰਜ ਕਾਰ ਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement