ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁਕਾਨਦਾਰ ਨੇ ਮੱਛੀ ਵੇਚਣ ਵਾਲੀ ਔਰਤ ਦਾ ਸਾਮਾਨ ਸੁੱਟਿਆ

08:42 AM Aug 04, 2023 IST
ਖੋਖੇ ਦਾ ਖਿੱਲਰਿਆ ਸਾਮਾਨ ਦਿਖਾਉਂਦੀ ਹੋਈ ਮਜ਼ਦੂਰ ਔਰਤ।

ਸੰਤੋਖ ਗਿੱਲ
ਗੁਰੂਸਰ ਸੁਧਾਰ, 3 ਅਗਸਤ
ਕਸਬਾ ਸੁਧਾਰ ਵਿੱਚੋਂ ਲੰਘਦੀ ਅਬੋਹਰ ਬਰਾਂਚ ਨਹਿਰ ਦੇ ਪੁਲ ਲਾਗੇ ਨਹਿਰੀ ਵਿਭਾਗ ਦੀ ਜ਼ਮੀਨ ’ਤੇ ਪਿਛਲੇ ਕਰੀਬ ਸਾਲ ਤੋਂ ਮੱਛੀ ਵੇਚ ਕੇ ਆਪਣਾ ਘਰ ਚਲਾ ਰਹੀ ਪਰਵਾਸੀ ਮਜ਼ਦੂਰ ਔਰਤ ਮੁਨੀ ਦੇਵੀ ਦੇ ਖੋਖੇ ਦਾ ਤਾਲਾ ਤੋੜ ਕੇ ਦੁਕਾਨਦਾਰ ਵੱਲੋਂ ਉਸ ਉਪਰ ਆਪਣਾ ਤਾਲਾ ਜੜ ਦਿੱਤਾ। ਉੱਥੇ ਪਈ 40-50 ਕਿੱਲੋ ਮੱਛੀ ਸੜਕ ਉੱਪਰ ਖਿਲਾਰ ਦਿੱਤੀ। ਪੀੜਤ ਔਰਤ ਮੁਨੀ ਦੇਵੀ ਨੇ ਦੁਕਾਨਦਾਰ ਉੱਪਰ ਬਦਸਲੂਕੀ ਅਤੇ ਧੱਕਾਮੁੱਕੀ ਦਾ ਵੀ ਦੋਸ਼ ਲਾਇਆ। ਆਪਣੀ 5 ਸਾਲ ਦੀ ਧੀ ਸਣੇ ਮੁਨੀ ਦੇਵੀ ਨੇ ਦੋਸ਼ ਲਾਇਆ ਕਿ ਦੁਕਾਨਦਾਰ ਉਸ ਕੋਲੋਂ ਤਿੰਨ ਹਜ਼ਾਰ ਰੁਪਏ ਕਿਰਾਇਆ ਵਸੂਲਦਾ ਹੈ ਅਤੇ ਹੁਣ ਚਾਰ ਹਜ਼ਾਰ ਪ੍ਰਤੀ ਮਹੀਨਾ ਮੰਗ ਰਿਹਾ ਹੈ। ਇਸੇ ਕਾਰਨ ਉਸ ਨੇ ਰਾਤ ਤਾਲਾ ਤੋੜ ਕੇ ਮੱਛੀਆਂ ਖਿਲਾਰ ਦਿੱਤੀਆਂ। ਮੁਨੀ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਹੈ ਅਤੇ ਉਹ ਹੀ ਮਿਹਨਤ ਮਜ਼ਦੂਰੀ ਕਰ ਕੇ ਦੋ ਬੱਚਿਆਂ ਨੂੰ ਪਾਲਦੀ ਹੈ। ਥਾਣਾ ਸੁਧਾਰ ਦੇ ਸਹਾਇਕ ਥਾਣੇਦਾਰ ਰਾਜਦੀਪ ਸਿੰਘ ਨੇ ਮੌਕੇ ’ਤੇ ਦੋਵੇਂ ਧਿਰਾਂ ਦੀ ਗੱਲਬਾਤ ਸੁਣਨ ਬਾਅਦ ਉਨ੍ਹਾਂ ਮੁਨੀ ਦੇਵੀ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਅਤੇ ਇਨਸਾਫ਼ ਦਾ ਭਰੋਸਾ ਦਿੱਤਾ। ਸਿੰਜਾਈ ਵਿਭਾਗ ਦੇ ਉਪ ਮੰਡਲ ਅਫ਼ਸਰ ਮੁਕਲ ਅਗਰਵਾਲ ਨੇ ਕਿਹਾ ਕਿ ਵਿਭਾਗ ਵੱਲੋਂ ਪਿਛਲੇ ਸਮੇਂ ਤੋਂ ਕੋਈ ਬੋਲੀ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਥਾਂ ਕਿਸੇ ਨੂੰ ਲੀਜ਼ ’ਤੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੌਕਾ ਦੇਖਣ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਨੇ ਕਿਹਾ ਕਿ ਲਿਖਤੀ ਸ਼ਿਕਾਇਤ ਮਿਲਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement

ਦੁਕਾਨਦਾਰ ਨੇ ਕਿਰਾਇਆ ਵਸੂਲੀ ਤੋਂ ਨਾਂਹ ਕੀਤੀ
ਦੁਕਾਨਦਾਰ ਸੁੰਦਰ ਲਾਲ ਪਤੰਗਾਂ ਵਾਲੇ ਨੇ ਕਿਰਾਇਆ ਵਸੂਲੀ ਤੋਂ ਨਾਂਹ ਕੀਤੀ ਹੈ, ਪਰ ਕਿਹਾ ਕਿ ਉਹ ਦੁਕਾਨ ਖ਼ਾਲੀ ਕਰਾਉਣੀ ਚਾਹੁੰਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਦੁਕਾਨ ਮੇਰੀ ਸੀ, ਮੱਛੀ ਵੇਚਣ ਵਾਲੀ ਔਰਤ ਦੇ ਰਿਸ਼ਤੇਦਾਰ ਨੇ ਵਾਅਦੇ ਅਨੁਸਾਰ ਪੈਸੇ ਨਹੀਂ ਦਿੱਤੇ।

Advertisement
Advertisement