ਦੁਕਾਨਦਾਰ ਗਾਹਕ ਨੂੰ ਬਿੱਲ ਜ਼ਰੂਰ ਦੇਣ: ਈਟੀਓ
11:13 AM Oct 11, 2024 IST
Advertisement
ਭੀਖੀ
Advertisement
ਆਬਕਾਰੀ ਤੇ ਕਰ ਵਿਭਾਗ ਵੱਲੋਂ ਦੁਕਾਨਾਂ ਤੋਂ ਖਪਤਕਾਰਾਂ ਨੂੰ ਵੇਚੇ ਗਏ ਸਾਮਾਨ ਦੇ ਬਿੱਲ ਜਾਰੀ ਕਰਨ ਲਈ ਇੱਕ ਮੁਹਿੰਮ ਚਲਾਈ ਹੈ, ਜਿਸ ਦੀ ਲੜੀ ਤਹਿਤ ਜ਼ਿਲ੍ਹਾ ਮੁਖੀ ਸਹਾਇਕ ਕਮਿਸ਼ਨਰ ਰਾਜ ਕਰ ਪ੍ਰਭਦੀਪ ਕੌਰ ਦੀ ਅਗਵਾਈ ਹੇਠ ਈਟੀਓ ਕਰਨਵੀਰ ਤੇ ਆਬਕਾਰੀ ਇੰਸਪੈਕਟਰ ਗੁਰਸੇਵਕ ਸਿੰਘ ਵੱਲੋਂ ਬਾਜ਼ਾਰਾਂ ਵਿੱਚ ਸਾਮਾਨ ਨਾਲ ਲੱਦੇ ਵਾਹਨਾਂ ਦੇ ਬਿੱਲ ਅਤੇ ਬਿਲਟੀਆਂ ਚੈੱਕ ਕੀਤੀਆਂ ਤੇ ਕਈਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਗਾਹਕਾਂ ਨੂੰ ਸਾਮਾਨ ਖਰੀਦਣ ਸਮੇਂ ਬਿੱਲ ਦੇਣਾ ਯਕੀਨੀ ਬਣਾਉਣ ਤੇ ਦੂਜੇ ਪਾਸੇ ਉਨ੍ਹਾਂ ਖ਼ਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਮਾਨ ਖਰੀਦਣ ’ਤੇ ਬਿਲ ਲੈਣਾ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ ਜੋ ਖਪਤਕਾਰ ਸੁਰੱਖਿਆ ਕਾਨੂੰਨ ਤਹਿਤ ਅਤੀ ਜ਼ਰੂਰੀ ਹੈ। -ਪੱਤਰ ਪ੍ਰੇਰਕ
Advertisement
Advertisement