ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁਕਾਨ ਨੂੰ ਅੱਗ ਲੱਗੀ

07:19 AM Oct 18, 2024 IST

ਪੱਤਰ ਪ੍ਰੇਰਕ
ਪਾਤੜਾਂ, 17 ਅਕਤੂਬਰ
ਪਿੰਡ ਸ਼ੁਤਰਾਣਾ ’ਚ ਬੀਤੀ ਦੇਰ ਸ਼ਾਮ ਇੱਕ ਦੁਕਾਨ ਵਿੱਚ ਅੱਗ ਲੱਗ ਗਈ। ਇਸ ਕਾਰਨ ਦੁਕਾਨ ’ਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਦੁਕਾਨ ਵਿੱਚ ਪਿਆ ਸਾਮਾਨ ਸੜ ਚੁੱਕਾ ਸੀ। ਦੁਕਾਨ ਦੇ ਮਾਲਕ ਰਿੰਕੂ ਰਾਮ ਨੇ ਦੱਸਿਆ ਕਿ ਦੁਕਾਨ ਵਿੱਚ ਮੋਟਰਸਾਈਕਲਾਂ ਦੇ ਪੁਰਜ਼ੇ, ਨਵੇਂ ਟਾਇਰ, ਹਵਾ ਵਾਲ਼ਾ ਟੈਂਕ ਅਤੇ ਤਿੰਨ ਮੋਟਰਸਾਈਕਲ ਖੜ੍ਹੇ ਸਨ। ਅੱਗ ਲੱਗਣ ਕਾਰਨ ਉਸ ਦਾ ਲਗਪਗ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਦੁਕਾਨਦਾਰ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਅੱਗ ਨਾਲ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਦੁਕਾਨਦਾਰ ਦਾ ਰੁਜ਼ਗਾਰ ਚੱਲ ਸਕੇ।

Advertisement

Advertisement