For the best experience, open
https://m.punjabitribuneonline.com
on your mobile browser.
Advertisement

ਪੂਜਾ ਹੇਗੜੇ ਵੱਲੋਂ ਫਿਲਮ ‘ਦੇਵਾ’ ਦੀ ਸ਼ੂਟਿੰਗ ਮੁਕੰਮਲ

07:20 AM Jul 11, 2024 IST
ਪੂਜਾ ਹੇਗੜੇ ਵੱਲੋਂ ਫਿਲਮ ‘ਦੇਵਾ’ ਦੀ ਸ਼ੂਟਿੰਗ ਮੁਕੰਮਲ
Advertisement

ਨਵੀਂ ਦਿੱਲੀ:

Advertisement

ਅਦਾਕਾਰਾ ਪੂਜਾ ਹੇਗੜੇ ਨੇ ਆਪਣੀ ਆਉਣ ਵਾਲੀ ਫਿਲਮ ‘ਦੇਵਾ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। 11 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿੱਚ ਸ਼ਾਹਿਦ ਕਪੂਰ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗਾ। ‘ਸੈਲਿਊਟ’ ਅਤੇ ‘ਕਯਾਮਕੁਲਮ ਕੋਚੁਨੀ’ ਵਰਗੀਆਂ ਮਲਿਆਲਮ ਬਲਾਕਬਸਟਰ ਫਿਲਮਾਂ ਲਈ ਮਸ਼ਹੂਰ ਰੋਸ਼ਨ ਐਂਡ੍ਰਿਊਜ਼ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਸਿਧਾਰਥ ਰਾਏ ਕਪੂਰ ਦੇ ‘ਰਾਏ ਕਪੂਰ ਫਿਲਮਜ਼’ ਨੇ ਇੰਸਟਾਗ੍ਰਾਮ ’ਤੇ ਫਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਸਬੰਧੀ ਜਾਣਕਾਰੀ ਸਾਂਝੀ ਕੀਤੀ। ‘ਰਾਏ ਕਪੂਰ ਫਿਲਮਜ਼’ ਵੱਲੋਂ ‘ਜ਼ੀ ਸਟੂਡੀਓਜ਼’ ਦੇ ਸਹਿਯੋਗ ਨਾਲ ਇਹ ਫਿਲਮ ਬਣਾਈ ਜਾ ਰਹੀ ਹੈ। ਨਿਰਮਾਤਾਵਾਂ ਨੇ ਕਿਹਾ, ‘‘ਫਿਲਮ ‘ਦੇਵਾ’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement